ਲੁਧਿਆਣਾ : ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਪਿਛਲੇ ਸਮੇਂ ਵਿਚ ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਮਹਿਲਾਵਾਂ ਨੂੰ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸਦੇ ਤਹਿਤ ਪਿਛਲੇ ਸਮੇਂ ਵਿਚ ਤਿੰਨ ਰਸੋਈ ਗੈਸ ਸਿਲੰਡਰ ਦਿੱਤੇ ਜਾ ਚੁੱਕੇ ਹਨ।
ਦੇਸ਼ ਵਿਚ ਪੈਦਾ ਹੋਏ ਕਰੋਨਾ ਵਾਇਰਸ ਦੇ ਹਾਲਾਤ ਅਤੇ ਲਾਕਡਾਊਨ ਦੇ ਚੱਲਦਿਆਂ ਸਬੰਧਿਤ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਇਹ ਫ਼ੈਸਲਾ ਕੀਤਾ ਗਿਆ। ਦੇਸ਼ ਵਿਚ ਕਰੀਬ 8 ਕਰੋੜ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਅਤੇ ਕੇਂਦਰ ਸਰਕਾਰ ਵਲੋਂ ਇਸ ਯੋਜਨਾ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਇਕ ਕਰੋੜ ਲੋਕਾਂ ਨੂੰ ਹੋਰ ਸ਼ਾਮਿਲ ਕੀਤਾ ਜਾਵੇਗਾ ਜਿਸਦੇ ਚੱਲਦਿਆਂ ਲੋਕਾਂ ਵਿਚ ਖ਼ੁਸ਼ੀ ਜਿਹੀ ਪਾਈ ਜਾ ਰਹੀ ਹੈ।
ਸਰਕਾਰ ਵਲੋਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਰਸੋਈ ਗੈਸ ਸਿਲੰਡਰ ਜਿਸਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਜਾਂਦੀ ਹੈ। ਗੱਲਬਾਤ ਦੌਰਾਨ ਸ਼ਹਿਰ ਦੇ ਵਪਾਰੀ ਆਗੂ ਅਤੇ ਸਮਾਜ ਸੇਵਕ ਗੁਰਮੀਤ ਸਿੰਘ ਮੱਕੜ ਅਤੇ ਪਰਮਵੀਰ ਸਿੰਘ ਬਾਵਾ ਨੇ ਮਹਿਲਾਵਾਂ ਨੂੰ ਮੁਫ਼ਤ ਰਸੋਈ ਗੈਸ ਸਿਲੰਡਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੈਦਾ ਹੋਏ ਹਾਲਾਤ ਦੇ ਚੱਲਦਿਆਂ ਮੁਫ਼ਤ ਰਸੋਈ ਗੈਸ ਸਿਲੰਡਰ ਦੇਣਾ ਬੜੀ ਰਾਹਤ ਵਾਲੀ ਗੱਲ ਹੈ।