Connect with us

ਪੰਜਾਬੀ

ਵਿਧਾਇਕ ਬੈਂਸ ਵਲੋਂ 58 ਲੱਖ ਦੀ ਲਾਗਤ ਨਾਲ ਗਲੀਆਂ ਨੂੰ ਪੱਕਾ ਕਰਨ ਦੇ ਕੰੰਮ ਦਾ ਉਦਘਾਟਨ

Published

on

MLA Bains inaugurates street paving work at a cost of Rs 58 lakh

ਲੁਧਿਆਣਾ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਆਪਸੀ ਕਾਟੋ ਕਲੇਸ਼ ਕਾਰਨ ਆਮ ਜਨਤਾ ਪ੍ਰੇਸ਼ਾਨੀ ਦੇ ਆਲਮ ਵਿਚ ਪਿਸ ਰਹੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 43 ਮੁਹੱਲਾ ਹਿੰਮਤ ਸਿੰਘ ਨਗਰ ‘ਚ 58 ਲੱਖ ਦੀ ਲਾਗਤ ਨਾਲ ਗਲੀਆਂ ਨੂੰ ਆਰ.ਐਮ.ਸੀ ਨਾਲ ਪੱਕਾ ਕਰਨ ਦੇ ਕੰੰਮ ਦਾ ਉਦਘਾਟਨ ਕਰਨ ਮੌਕੇ ਕੀਤਾ।

ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਰਵਾਇਤੀ ਤੇ ਸਿਆਸੀ ਪਾਰਟੀਆਂ ਦੇ ਝੂਠੇ ਲਾਰਿਆਂ ਵਿਚ ਕਦੇ ਨਹੀਂ ਆਉਣਗੇ ਤੇ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣਾ ਕੇ ਨਵਾਂ ਇਤਿਹਾਸ ਸਿਰਜਣਗੇ।

ਉਦਘਾਟਨ ਦੌਰਾਨ ਵਾਰਡ ਪ੍ਰਧਾਨ ਸੁਖਵਿੰਦਰ ਸਿੰਘ, ਜਥੇਦਾਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਤਰਸੇਮ ਸਿੰਘ, ਬਲਵੀਰ ਸਿੰਘ ਫੌਜੀ, ਕਪੂਰ ਜੀ, ਜਗਦੀਸ਼ ਰਾਣਾ, ਜਗਤ ਸਿੰਘ, ਕਰਮਜੀਤ ਸਿੰਘ ਫੌਜੀ, ਦਲਜੀਤ ਸਿੰਘ, ਤਜਿੰਦਰ ਸਿੰਘ, ਸੁਰਿੰਦਰ ਸਿੰਘ, ਪੀ.ਏ. ਗੋਗੀ ਸ਼ਰਮਾ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Facebook Comments

Trending