Connect with us

ਪੰਜਾਬੀ

 ਆਸ਼ੂ ਵੱਲੋਂ ਸ਼ਹਿਰ ਦੀਆਂ 9 ਐਨ.ਜੀ.ਓ ਨੂੰ 27 ਲੱਖ ਰੁਪਏ ਦੇ ਵੰਡੇ ਚੈਕ

Published

on

Ashu distributed checks worth Rs 27 lakh to 9 NGOs in the city

ਲੁਧਿਆਣਾ :   ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੀਆਂ 9 ਵੱਖ-ਵੱਖ ਐਨ.ਜੀ.ਓ ਨੂੰ 27 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਦੇ ਚੈਕ ਸਪੁਰਦ ਕੀਤੇ ਗਏ।

ਐਨ.ਜੀ.ਓ. ਇਨੀਸ਼ੀਏਟਰਜ਼ ਆਫ ਚੇਂਜ, ਰਹਿਰਾਸ ਸੇਵਾ ਸੁਸਾਇਟੀ, ਹੈਲਪਿੰਗ ਹੈਂਡਜ ਕਲੱਬ, ਨਿਸ਼ਕਾਮ ਵਿੱਦਿਆ ਮੰਦਿਰ ਅਤੇ ਜੀਤ ਫਾਊਂਡੇਸ਼ਨ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ, ਵਿਮੈਨ ਨੈਸਟ ਡੋਰ ਨੂੰ 3 ਲੱਖ ਰੁਪਏ ਦਾ ਚੈਕ, ਕੂਐਸਟ ਇਨਫੋਸਿਸ ਫਾਊਂਡੇਸ਼ਨ ਨੂੰ 4 ਲੱਖ ਜਦਕਿ ਆਸ਼ਾ ਚਿੰਨ੍ਹ ਵੈਲਫੇਅਰ ਸੋਸਾਇਟੀ ਤੇ ਸਵਾਮੀ ਵਿਵੇਕਾਨੰਦ ਸਵਰਗ ਆਸ਼ਰਮ ਨੂੰ 5-5 ਲੱਖ ਰੁਪਏ ਦੇ ਚੈਕ ਸਪੁਰਦ ਕੀਤੇ ਗਏ।

ਐਨ.ਜੀ.ਓ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਵਿਸਥਾਰ ਨਾਲ ਸਮਝਿਆ ਅਤੇ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਇਨ੍ਹਾਂ ਗੈਰ ਸਰਕਾਰੀ ਸੰਗਠਨਾਂ ਨੂੰ ਲੋੜ ਪੈਣ ‘ਤੇ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ 9 ਐਨ.ਜੀ.ਓ, ਸਿੱਖਿਆ ਅਤੇ ਬੱਚਿਆਂ ਦੇ ਵਿਕਾਸ ਆਦਿ ਦੇ ਖੇਤਰ ਵਿੱਚ ਕੰਮ ਕਰਕੇ ਸਮਾਜ ਵਿੱਚ ਬਦਲਾਅ ਲਿਆ ਰਹੀਆਂ ਹਨ।

Facebook Comments

Trending