ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਕੂਲਾਂ ਦੀ ਦਿੱਖ ਅਤੇ ਮਿਆਰ ਨੂੰ ਪ੍ਰਭਾਵਸ਼ਾਲੀ ਰੂਪ ਦੇਣ ਦੀ ਲੜੀ ਤਹਿਤ ਹਲਕਾ ਗਿੱਲ ਦੇ ਸਕੂਲਾਂ ਤੇ ਕਰੋੜਾ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਪੰਜਾਬ ਰਾਜ ਵੇਅਰ ਹਾਊਸ ਦੇ ਚੇਅਰਮੈਨ ਅਤੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ.ਡੀ. ਵੈਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਦੱਸਣਯੋਗ ਹੈ ਕਿ ਸਰਕਾਰੀ ਸੈਕੰਡਰੀ ਸਕੂਲ ਘਵੱਦੀ ਬਰਾਂਡੇ ਦੀ ਛੱਤ ਬਦਲਣ, ਕਮਰਾ ਉਸਾਰੀ ਅਤੇ ਇੰਟਰਲੌਕ ਟਾਈਲਾਂ ਲਗਾਉਣ ਲਈ 15 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮ ਜ਼ੋਰਾਂ ‘ਤੇ ਚੱਲ ਰਹੇ ਹਨ। ਅਧਿਆਪਕ ਪ੍ਰੀਤਮ ਸਿੰਘ ਸਕੂਲ ਮੀਡੀਆ ਇੰਚਾਰਜ ਨੇ ਦੱਸਿਆ ਕਿ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਬਲਾਕ ਸੰਮਤੀ ਡੇਹਲੋਂ ਦੇ ਚੇਅਰਪਰਸਨ ਵਰਿੰਦਰ ਕੌਰ ਦੇ ਯਤਨਾਂ ਸਦਕਾ ਸਕੂਲ ਚੱਲ ਰਹੇ ਹਨ।
ਪਿ੍ੰ. ਤਜਿੰਦਰ ਕੌਰ ਨੇ ਹਲਕਾ ਵਿਧਾਇਕ ਕੇ.ਡੀ. ਵੈਦ, ਚੇਅਰਪਰਸਨ ਵਰਿੰਦਰ ਕੌਰ ਗਿੱਲ ਦਾ ਧੰਨਵਾਦ ਕੀਤਾ। ਇਸ ਸਮੇਂ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ, ਵਰਿੰਦਰ ਕੌਰ ਗਿੱਲ ਚੇਅਰਪਰਸਨ ਬਲਾਕ ਸੰਮਤੀ ਡੇਹਲੋਂ, ਪਿ੍ੰਸੀਪਲ ਤਜਿੰਦਰ ਕੌਰ, ਗੁਰਮੀਤ ਸਿੰਘ ਮਿੰਟੂ ਪ੍ਰਧਾਨ, ਹਰਵਿੰਦਰ ਸਿੰਘ ਪੰਚ ਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।