Connect with us

ਕਰੋਨਾਵਾਇਰਸ

ਜਗਰਾਓਂ ‘ਚ ਕੋਰੋਨਾ ਦੀ ਤੀਸਰੀ ਲਹਿਰ ਨੇ ਦਿੱਤੀ ਦਸਤਕ

Published

on

The third wave of corona in Jagraon knocked

ਜਗਰਾਓਂ (ਲੁਧਿਆਣਾ) : ਕੋਰੋਨਾ ਦੀ ਤੀਸਰੀ ਲਹਿਰ ਨੇ ਜਗਰਾਓਂ ‘ਚ ਦਸਤਕ ਦਿੰਦਿਆਂ ਦੋ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਲਾਕੇ ਵਿਚ ਦੋ ਵਿਅਕਤੀਆਂ ਦੇ ਕੋਰੋਨਾ ਪਾਜ਼ੇੇਟਿਵ ਆਉਣ ‘ਤੇ ਹਰਕਤ ਵਿਚ ਆਏ ਸਿਵਲ ਹਸਪਤਾਲ ਵੱਲੋਂ ਇਨਾਂ ਨੂੰ ਕੁਆਰੰਟਾਈਨ ਕਰਨ ਅਤੇ ਉਕਤ ਦੋਵਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਕੋਰੋਨਾ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਸਿਵਲ ਹਸਪਤਾਲ ਨੂੰ ਸਿਹਤ ਵਿਭਾਗ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਜਗਰਾਓਂ ਵਾਸੀ ਕਰਨਜੀਤ ਸਿੰਘ ਪੁੱਤਰ ਸੁਖਚੈਨ ਸਿੰਘ ਅਤੇ ਬੇਟ ਇਲਾਕੇ ਦੇ ਪਿੰਡ ਸੋਢੀਵਾਲ ਵਾਸੀ ਰਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਕੋਰੋਨਾ ਪਾਜ਼ੇੇਟਿਵ ਪਾਏ ਗਏ। ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਦੀ ਜੇਰੇ ਨਿਗਰਾਨੀ ਅਤੇ ਨੋਡਲ ਅਫ਼ਸਰ ਡਾ. ਸੰਗੀਨਾ ਗਰਗ ਦੀ ਅਗਵਾਈ ਹੇਠ ਹਸਪਤਾਲ ਦੀਆਂ ਟੀਮਾਂ ਵੱਲੋਂ ਦੋਵਾਂ ਕੋਰੋਨਾ ਪਾਜ਼ੇੇਟਿਵ ਨੂੰ ਘਰਾਂ ਵਿਚ ਕੁਆਰੰਟਾਈਨ ਕਰਦਿਆਂ ਉਨਾਂ ਨੂੰ ਕੋਰੋਨਾ ਕਿੱਟਾਂ ਦਿੱਤੀਆਂ ਗਈਆਂ।

ਇਸ ਦੇ ਨਾਲ ਹੀ ਉਕਤ ਦੋਵਾਂ ਨੂੰ ਉਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਨਾਲ ਤੁਰੰਤ ਸੰਪਰਕ ਕਰਕੇ ਪਤੇ ਦੇਣ ਅਤੇ ਉਨਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ। ਡਾ. ਸੰਗੀਨਾ ਗਰਗ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ‘ਚ ਜਗਰਾਓਂ ‘ਚ ਉਕਤ ਦੋਵੇਂ ਪਹਿਲੇ ਕੋਰੋਨਾ ਪਾਜ਼ੇੇਟਿਵ ਹਨ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਭਾਗ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending