ਲੁਧਿਆਣਾ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾਈ ਆਗੂਆਂ ਵਿਚ ਸ਼ਾਮਲ ਵਰਿੰਦਰ ਸਿੰਘ ਮੋਮੀ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਯਤਨਾਂ ਨਾਲ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੋਰਚਾ ਦੇ ਸੂਬਾਈ ਆਗੂਆਂ ਨਾਲ ਮੀਟਿੰਗ ਹੋਈ।
ਇਸ ਮੌਕੇ ਮੁੱਖ ਮੰਤਰੀ ਵਲੋਂ ਕੱਚੇ/ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਭਰੋਸਾ ਦਿਵਾਉਂਦਿਆਂ ਮੋਰਚੇ ਨਾਲ ਸਬੰਧਿਤ ਮੰਗਾਂ ਦਾ ਹੱਲ 7 ਜਨਵਰੀ ਤੱਕ ਕਰਨ ਲਈ ਕਿਹਾ ਗਿਆ ਹੈ, ਜਿਸ ਕਰਕੇ ਮੋਰਚੇ ਵਲੋਂ ਸ਼ੁਰੂ ਕੀਤੇ ਸੜਕੀ ਜਾਮ ਕਰਨ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਦਕਿ ਮੋਰਚੇ ਦੇ ਹੋਰ ਤੈਅ ਕੀਤੇ ਸੰਘਰਸ਼ ਪ੍ਰੋਗਰਾਮ ਜਾਰੀ ਰਹਿਣਗੇ।
ਮੋਰਚੇ ਦੇ ਆਗੂਆਂ ਨੇ 2 ਜਨਵਰੀ ਨੂੰ ਖੰਨਾ ਸਥਿਤ ਅੰਮਿ੍ਤਸਰ-ਦਿੱਲੀ ਸੜਕੀ ਜਾਮ ਕਰਕੇ ਐਬੂਲੈਂਸ ‘ਚ ਬੱਚੇ ਦੀ ਮੌਤ ਹੋ ਜਾਣ ਦੇ ਲੱਗੇ ਦੋਸ਼ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬੱਚੇ ਦੀ ਮੌਤ ਸੜਕ ਜਾਮ ਹੋਣ ਕਾਰਨ ਨਹੀਂ ਹੋਈ ਹੈ, ਬਲਕਿ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।