Connect with us

ਕਰੋਨਾਵਾਇਰਸ

ਪਟਿਆਲਾ ਮੈਡੀਕਲ ਕਾਲਜ ਦੇ 102 ਡਾਕਟਰ, ਵਿਦਿਆਰਥੀ ਤੇ ਪੈਰਾਮੈਡੀਕਲ ਸਟਾਫ ਪਾਜ਼ੇਟਿਵ

Published

on

102 doctors, students and paramedical staff of Patiala Medical College positive

ਪਟਿਆਲਾ :   ਸਰਕਾਰੀ ਮੈਡੀਕਲ ਕਾਲਜ਼ ਦੇ 102 ਡਾਕਟਰਾਂ ਵਿਦਿਆਰਥੀਆਂ ਤੇ ਪੈਰਾ ਮੈਡੀਕਲ ਸਟਾਫ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਨ੍ਹਾਂ ਨੂੰ ਜਿੱਥੇ ਘਰਾਂ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ ਉੱਥੇ ਹੀ ਜੂਨੀਅਰ ਰੈਜੀਡੈਂਟਸ ਤੇ ਸੀਨੀਅਰ ਰੈਜੀਡੈਂਸ ਦੇ ਹੋਸਟਲ ਵੀ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਦੱਸਣਾ ਬਣਦਾ ਹੈ ਇਸ ਤੋਂ ਪਹਿਲਾਂ ਥਾਪਰ ਕਾਲਜ ਦੇ 93 ਵਿਦਿਆਰਥੀਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਤੇ ਉਦੋਂ ਪਹਿਲੇ ਸਾਲ ਦੀਆਂ ਪ੍ਰੀਖਿਆਵਾਂ ਵੀ ਕਾਲਜ ਪ੍ਰਬੰਧਕਾਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸਨ।

ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਡਾ ਸੰਦੀਪ ਹੰਸ ਨੇ ਕਿਹਾ ਕਿ ਸੋਮਵਾਰ ਨੂੰ 143 ਕੇਸ ਕੋਰੋਨਾ ਪਾਜ਼ਿਟਿਵ ਆਏ ਸਨ ਜਿਨ੍ਹਾਂ ਵਿੱਚ 102 ਡਾਕਟਰ ਪੈਰਾਮੈਡੀਕਲ ਸਟਾਫ ਤੇ ਵਿਦਿਆਰਥੀ ਵੀ ਸ਼ਾਮਲ ਸਨ। ਮੌਜੂਦਾ ਸਮੇਂ ਮੈਡੀਕਲ ਕਾਲਜ ਦੇ ਹੋਸਟਲਾਂ ਚ ਇੱਕ ਹਜ਼ਾਰ ਦੇ ਕਰੀਬ ਵਿਦਿਆਰਥੀ ਰਹਿ ਰਹੇ ਹਨ ।

ਐੱਮਬੀਬੀਐੱਸ ਦੇ ਵਿਦਿਆਰਥੀਆਂ ਦੀਆਂ 14 ਜਨਵਰੀ ਨੂੰ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ ਇਸ ਸੰਬੰਧੀ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਂਜ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਹਿਲਾਂ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ। ਜੇਕਰ ਪ੍ਰੀਖਿਆ ਸਬੰਧੀ ਗੱਲ ਕੀਤੀ ਜਾਵੇ ਤਾਂ ਇਸ ਸੰਬੰਧ ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਵਲੋਂ ਫੈਸਲਾ ਲਿਆ ਜਾਵੇਗਾ।

Facebook Comments

Trending