ਲੁਧਿਆਣਾ : ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਖਵੀਰ ਸਿੰਘ ਸਮਰਾ ਨਾਲ ਉਨ੍ਹਾਂ ਦੇ ਦਫਤਰ ‘ਚ ਆ ਕੇ ਬਦਸਲੂਕੀ ਕਰਨ ਵਾਲ ਮਾਪੇ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਜਿੰਦਰ ਘਈ ਅਤੇ ਉਸਦੇ ਸਾਥੀਆਂ ਨੂੰ ਗਿ੍ਫਤਾਰ ਕਰਨ ਲਈ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨੇ ‘ਤੇ ਬੈਠੇ ਅਧਿਆਪਕਾਂ ਯੂਨੀਅਨ, ਸਿੱਖਿਆ ਵਿਭਾਗ ਅਧਿਕਾਰੀ ਯੂਨੀਅਨ, ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਨੂੰ ਗਿ੍ਫਤਾਰ ਨਾ ਕੀਤਾ ਤਾਂ ਸਮੁੱਚੇ ਪੰਜਾਬ ਦੇ ਜਨਤਕ ਸਥਾਨਾਂ ਵਿਦਿਅਕ ਅਦਾਰਿਆਂ ਵਿਚ 5 ਜਨਵਰੀ ਨੂੰ ਰੋਸ ਪਰਦਰਸ਼ਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ, ਅਧਿਆਪਕਾਂ, ਸਿੱਖਿਆ ਵਿਭਾਗ ਦੇ ਅਧਿਕਾਰੀ/ ਕਰਮਚਾਰੀਆਂ, ਕਿਸਾਨ ਜਥੇਬੰਦੀਆਂ ਅਤੇ ਭਗਤਰੀ ਜਥੇਬੰਦੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਧਾਰਾ 120ਬੀ, 186, 451, 506 ਤੇ 294 ਅਧੀਨ ਕੇਸ ਤਾਂ ਦਰਜ ਕਰ ਲਿਆ ਹੈ, ਪਰੰਤੂ ਦੋਸ਼ੀਆਂ ਦੀ ਗਿ੍ਫਤਾਰੀ ਨਹੀਂ ਹੋ ਸਕੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਬਦਸਲੂਕੀ ਕਰਨ ਵਾਲੇ ਗੈਰ-ਸਮਾਜੀ ਅਨਸਰਾਂ ਦਾ ਵਰਤਾਰਾ ਸਰਕਾਰੀ ਸਕੂਲ ਸਿੱਖਿਆ ਦੀ ਸ਼ਾਖਾ ਨੂੰ ਢਾਹ ਲਗਾਉਣ ਅਤੇ ਨਿੱਜੀ ਮੁਨਾਫਾਖੋਰ ਵਿੱਦਿਅਕ ਸੰਸਥਾਵਾਂ ਦੇ ਕੁਪ੍ਰਬੰਧ ਦੀ ਲੁਕਵੀਂ ਹਮਾਇਤ ਕਰਨ ਦੀ ਡੂੰਘੀ ਸਾਜਿਸ਼ ਹੈ, ਜਿਨ੍ਹਾਂ ਦੀ ਕੁਝ ਸਿਆਸੀ ਆਗੂਆਂ, ਉੱਚ ਅਫਸਰਸ਼ਾਹੀ ਤੇ ਮੁਹਤਬਰ ਵਿਅਕਤੀਆਂ ਦੀ ਸ਼ਹਿ ਹਾਸਲ ਹੈ, ਜਿਸ ਦਾ ਖੁਲਾਸਾ ਜਲਦੀ ਹੋਣ ਦੀ ਸੰਭਾਵਨਾ ਹੈ ;
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਦਾ ਧੋਖੇ ਨਾਲ ਅਪਮਾਨ ਕਰਨ ਵਾਲੇ ਅਖਤੀ ਮਾਪੇ ਸੰਸਥਾ ਦੇ ਪ੍ਰਧਾਨ ਵਜੋਂ ਵਿਚਰ ਰਹੇ ਰਜਿੰਦਰ ਘਈ ਤੇ ਉਸ ਦੇ ਸਾਥੀਆਂ ਦੀ ਗਿ੍ਫਤਾਰ ਹੋਣ ਤੱਕ ਸੰਘਰਸ਼ ਜਾਰੀ ਰਹੇਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌੌਂਦਾ ਦੇ ਆਗੂਆਂ/ਵਰਕਰਾਂ ਨੇ ਭਾਰੀ ਗਿਣਤੀ ‘ਚ ਪੁੱਜਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦੇ ਨਾਲ ਧਰਨਾਕਾਰੀਆਂ ਲਈ ਲੰਗਰ, ਚਾਹ ਦਾ ਵੀ ਪ੍ਰਬੰਧ ਕੀਤਾ, ਧਰਨੇ ਵਿਚ ਸ਼ਾਮਿਲ ਟੀਚਰਾਂ ਵਲੋਂ ਦੋਸ਼ੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨਾਕਾਰੀਆਂ ‘ਚ ਜਸਵੀਰ ਸਿੰਘ ਅਕਾਲਗੜ੍ਹ, ਪਿ੍ੰ. ਅਨੂਪ ਪਾਸੀ, ਸੁਖਦੇਵ ਸਿੰਘ ਹਠੂਰ, ਪਿ੍ੰਸੀਪਲ ਵਿਸ਼ਵਕੀਰਤ ਕਾਹਲੋਂ, ਤਕਸੀਨ ਅਖਤਰ, ਦੀਪਕ ਕੁਮਾਰ, ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਸੁਖਵਿੰਦਰ ਸਿੰਘ ਲੀਲ, ਮਲਕੀਤ ਮਾਬਲਾ, ਮਨੋਜ ਕੁਮਾਰ, ਵਿਸ਼ਾਲ ਵਸ਼ਿਸ਼ਟ, ਪਿ੍ੰਸੀਪਲ ਨਵਤੇਜ ਸ਼ਰਮਾ ਸਮੇਤ ਸੈਂਕੜੇ ਅਧਿਆਪਕ, ਕਰਮਚਾਰੀ ਮੌਜੂਦ ਸਨ।