Connect with us

ਅਪਰਾਧ

ਰੈਸਟੋਰੈਂਟ ਦਾ ਮਾਲਕ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ

Published

on

Restaurant owner arrested with Rs 5 crore heroin

ਲੁਧਿਆਣਾ :   ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਐਸਟੀਐਫ ਦੀ ਟੀਮ ਨੇ ਤਰਨਤਾਰਨ ਰੋਡ ਅਮ੍ਰਿਤਸਰ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸੋਨੂੰ(35) ਨੂੰ ਗ੍ਰਿਫਤਾਰ ਕੀਤਾ ਹੈ l ਪੁਲਿਸ ਦੇ ਮੁਤਾਬਕ ਸੋਨੂੰ ਅਮ੍ਰਿਤਸਰ ਵਿੱਚ ਰੈਸਟੋਰੈਂਟ ਚਲਾਉਣ ਦੇ ਨਾਲ ਨਾਲ ਪਿਛਲੇ 6 ਸਾਲ ਤੋਂ ਹੈਰੋਇਨ ਦੀ ਤਸਕਰੀ ਵੀ ਕਰ ਰਿਹਾ ਸੀ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਦੇ ਕਬਜ਼ੇ ਚੋਂ 1 ਕਿਲੋ 20 ਗਰਾਮ ਹੈਰੋਇਨ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐਸਟੀਐਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਅਮ੍ਰਿਤਸਰ ਦਾ ਰਹਿਣ ਵਾਲਾ ਮੁਲਜ਼ਮ ਸੰਦੀਪ ਸਿੰਘ ਤਰਨਤਾਰਨ ਰੋਡ ਅੰਮ੍ਰਿਤਸਰ ਵਿੱਚ ਏਕਮ ਚਿਕਨ ਕਾਰਨਰ ਨਾਮ ਦਾ ਰੈਸਟੋਰੈਂਟ ਚਲਾਉਂਦਾ ਹੈ।

ਮੁਖ਼ਬਰ ਖ਼ਾਸ ਨੇ ਐਸਟੀਐਫ ਦੀ ਟੀਮ ਨੂੰ ਇਤਲਾਹ ਦਿੱਤੀ ਕਿ ਉਹ ਅਮ੍ਰਿਤਸਰ ਤੋਂ ਲੁਧਿਆਣਾ ਵਿਚ ਹੈਰੋਇਨ ਸਪਲਾਈ ਕਰਨ ਆਇਆ ਹੋਇਆ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਕਸ਼ਮੀਰ ਨਗਰ ਰੋਡ ਰਣਜੀਤ ਪਾਰਕ ਇਲਾਕੇ ਵਿਚ ਨਾਕਾਬੰਦੀ ਕਰ ਕੇ ਕਾਲੇ ਬੈਗ ਸਮੇਤ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੇ ਦੌਰਾਨ ਬੈਗ ਚੋਂ 1 ਕਿਲੋ 20ਗਰਾਮ ਹੈਰੋਇਨ ਬਰਾਮਦ ਕੀਤੀ ਗਈ।

Facebook Comments

Advertisement

Trending