ਲੁਧਿਆਣਾ : ਮਹਾਂਨਗਰ ਲੁਧਿਆਣਾ ਦੇ ਟੈਕਸਟਾਈਲ ਤੇ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਸਨਅਤਕਾਰਾਂ ਤੇ ਕਾਰੋਬਾਰੀਆਂ ਵਲੋਂ ਵਪਾਰ ਤੇ ਉਦਯੋਗ ਮਹਾਂਸੰਘ ਦੇ ਕੌਮੀ ਪ੍ਰਧਾਨ ਅਤੇ ਬਹਾਦਰਕੇ ਟੈਕਸਟਾਈਲ ਐਂਡ ਨਿੱਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਕੱਪੜੇ ‘ਤੇ ਜੀ. ਐੱਸ. ਟੀ. ਦੀ ਦਰ 12 ਤੋਂ ਮੁੜ 5 ਫ਼ੀਸਦੀ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਸ੍ਰੀ ਬਾਵਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਸ੍ਰੀ ਬਾਵਾ ਵਲੋਂ ਕੱਪੜੇ ‘ਤੇ ਜੀ. ਐੱਸ. ਟੀ. ਦੀ ਦਰ 12 ਫ਼ੀਸਦੀ ਕਰਨ ਦੇ ਵਿਰੋਧ ਵਿਚ ਜਿੱਥੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਰਿਹਾਇਸ਼ ਦਾ ਘਿਰਾਓ ਕੀਤਾ ਗਿਆ, ਉੱਥੇ ਉਨ੍ਹਾਂ ਨੇ ਵੱਖ-ਵੱਖ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਕੱਪੜੇ ‘ਤੇ ਜੀ. ਐੱਸ. ਟੀ. ਦੀ ਦਰ 12 ਫ਼ੀਸਦੀ ਦੀ ਬਜਾਏ 5 ਫ਼ੀਸਦੀ ਹੀ ਰੱਖਣ ਦੀ ਅਪੀਲ ਕੀਤੀ ਸੀ।
ਸ੍ਰੀ ਬਾਵਾ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਕੇਂਦਰ ਸਰਕਾਰ ਤੇ ਜੀ. ਐੱਸ. ਟੀ. ਕੌਂਸਲ ਨੇ ਕੱਪੜੇ ‘ਤੇ ਜੀ. ਐੱਸ. ਟੀ. 12 ਫੀਸਦੀ ਕਰਨ ਦਾ ਫ਼ੁਰਮਾਨ ਵਾਪਸ ਲੈ ਲਿਆ ਹੈ ਅਤੇ ਹੁਣ ਕਪੜੇ ‘ਤੇ ਜੀ. ਐੱਸ. ਟੀ. 5 ਫ਼ੀਸਦੀ ਹੀ ਲੱਗੇਗਾ। ਸ੍ਰੀ ਬਾਵਾ ਨੇ ਸਨਅਤਕਾਰਾਂ, ਕਾਰੋਬਾਰੀਆਂ ਤੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਹ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਹਰ ਯਤਨ ਕਰਨਗੇ।
ਇਸ ਮੌਕੇ ਹਰਕੀਰਤ ਸਿੰਘ ਰਾਣਾ ਪ੍ਰਧਾਨ ਹਜ਼ੂਰੀ ਰੋਡ ਹੌਜ਼ਰੀ ਐਸੋਸੀਏਸ਼ਨ, ਇੰਦਰ ਜੈਨ ਪ੍ਰਧਾਨ ਲੁਧਿਆਣਾ ਕਨਿਟਿੰਗ ਐਸੋਸੀਏਸ਼ਨ, ਰੂਪ ਲਾਲ ਜੈਨ ਚੇਅਰਮੈਨ, ਵਰਿੰਦਰ ਸਹਿਗਲ ਉਪ ਚੇਅਰਮੈਨ, ਅਮਰਪਾਲ ਸਿੰਘ ਦੂਆ ਉੱਪ ਪ੍ਰਧਾਨ ਬਹਾਦਰਕੇ ਟੈਕਸਟਾਈਲ ਐਂਡ ਨਿੱਟਵੀਅਰ ਐਸੋਸੀਏਸ਼ਨ, ਬਿ੍ਜ ਮੋਹਨ ਜੇ. ਐੱਮ. ਹੌਜ਼ਰੀ ਮਿੱਲਸ ਆਦਿ ਹਾਜਰ ਸਨ |