ਲੁਧਿਆਣਾ : ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ ਨੰ. 14 ਵਿਚ ਪੈਂਦੀ ਬਾਬਾ ਬੁੱਢਾ ਜੀ ਮਾਰਗ, ਡੇਅਰੀ ਕੰਪਲੈਕਸ ਪੂਲੀ ਤੋਂ ਗੀਤਾ ਨਗਰ, ਵਿਜੇ ਨਗਰ, ਨਿਊ ਕੰਪਨੀ ਬਾਗ, ਕਰਤਾਰ ਨਗਰ, ਜੀ.ਕੇ ਅਸਟੇਟ ਬਲਾਕ ਸੀ. ਤੋਂ ਟਿੱਬਾ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਇਲਾਕਾਂ ਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਤਲਵਾੜ ਕਿਹਾ ਕਿ ਇਸ ਸੜਕ ਨੂੰ ਲੱਗਭਗ 90 ਲੱਖ ਰੁੱਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਸੜਕ ਉੱਪਰ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਕਰਵਾਇਆ ਜਾਵੇਗਾ। ਪਹਿਲਾਂ ਇਹ ਸੜਕ ਲੂਕ ਦੀ ਬਣੀ ਹੋਈ ਸੀ, ਪਰ ਬਰਸਾਤਾਂ ਦੇ ਦਿਨਾਂ ਵਿਚ ਸੜਕ ‘ਤੇ ਪਾਣੀ ਖੜਾ ਹੋਣ ਕਾਰਨ ਇਹ ਸੜਕ ਵਾਰ-ਵਾਰ ਟੁੱਟ ਜਾਂਦੀ ਸੀ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾਂ ਸੀ।
ਇਸ ਸੜਕ ਦੇ ਕੰਮ ਨੂੰ ਲੈਕੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸੜਕ ਉੱਪਰ ਟਾਇਲਾਂ ਲਗਾਕੇ ਬਣਾਇਆ ਜਾਵੇਗਾ ਕਿਉਂਕਿ ਇਸ ਸੜਕ ਤੋਂ ਭਾਰੀ ਗਿਣਤੀ ‘ਚ ਵਾਹਨਾਂ ਦਾ ਗੁਜ਼ਰਣਾ ਲੱਗਿਆ ਰਹਿੰਦਾ ਹੈ। ਇਹ ਕੰਮ 31 ਮਾਰਚ 2022 ਤੱਕ ਮੁਕੰਮਲ ਹੋ ਜਾਵੇਗਾ।
ਇਸ ਮੌਕੇੇ ‘ਤੇ ਕੌਂਸਲਰ ਪਤੀ ਸਰਬਜੀਤ ਸਿੰਘ ਸੱਤਾ, ਕੋਮਲ ਰਾਣੀ, ਕਮਲਜੀਤ ਕੌਰ, ਮਾਸਟਰ ਰਜਿੰਦਰ, ਹਰਜਿੰਦਰ ਰਹਿਮੀ, ਭਗਵਾਨ ਦਾਸ, ਕੁਲਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ, ਜੀਵਨ ਸਿੰਘ ਖਾਲਸਾ, ਹਰਮੇਸ਼ ਕੁਮਾਰ, ਵਿਨੇ ਸਿੰਗਲ, ਵਿਕਾਸ ਘਈ, ਜੀ.ਪੀ. ਸਿੰਘ, ਰਾਜਨ ਬਜਾਜ, ਪਰਦੀਪ ਥਪਿਆਲ, ਪ੍ਰੀਤਮ ਸਿੰਘ ਖਾਲਸਾ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।