Connect with us

ਕਰੋਨਾਵਾਇਰਸ

ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਤੀਜੇ ਦਿਨ ਵੀ ਜਾਰੀ 39 ਲੋਕਾਂ ਦੀ ਰਿਪੋਰਟ ਆਈ ਪਾਜ਼ੀਟਿਵ

Published

on

Corona rage in Ludhiana continues for third day 39 people report positive

ਲੁਧਿਆਣਾ : ਅੱਜ ਤੀਜੇ ਦਿਨ ਵੀ ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ ਜਦਕਿ ਅੱਜ ਬੀਤੇ ਦਿਨ ਦੇ ਮੁਕਾਬਲੇ 11 ਹੋਰ ਮਰੀਜ਼ਾਂ ਦਾ ਵਾਧਾ ਹੋਇਆ ਹੈ, ਜਿਸ ਕਰਕੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਜਾਂਚ ਦੌਰਾਨ ਅੱਜ 39 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 37 ਪੀੜਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਜਦਕਿ 2 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਹਨ। ਇਸ ਵੇਲੇ ਲੁਧਿਆਣਾ ਵਿਚ ਪਿਛਲੇ ਦਿਨ ਦੇ ਮੁਕਾਬਲੇ ਸਿਹਤਯਾਬੀ ਦੀ ਦਰ 97.50 ਫ਼ੀਸਦੀ ਤੋਂ ਹੋਰ ਘੱਟ ਕੇ 97.46 ਫ਼ੀਸਦੀ ਹੋ ਗਈ ਹੈ।

Facebook Comments

Trending