ਅੰਮ੍ਰਿਤਸਰ : ਸਾਲ 2022 ਦੀ ਸ਼ੁਰੂਆਤ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹਨ। ਪਰਿਵਾਰਾਂ ਸਮੇਤ ਪੁੱਜੀਆਂ ਸੰਗਤਾਂ ਜਿੱਥੇ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ ਉਥੇ ਹੀ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ।
ਪਿਛਲੇ ਦਿਨਾਂ ਤੋਂ ਹੀ ਗੁਰੂ ਨਗਰੀ ਵਿੱਚ ਸੰਗਤਾਂ ਦਾ ਵੱਡੀ ਤਾਦਾਦ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਇਨ੍ਹਾਂ ਦਿਨਾਂ ਵਿੱਚ ਸੰਗਤਾਂ ਦੀ ਆਮਦ ਇਸ ਤਰ੍ਹਾਂ ਵੱਧ ਹੋ ਗਈ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਚਾਰ ਤੋਂ ਪੰਜ ਘੰਟੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਦਰਸ਼ਨ ਕਰਨ ਲਈ ਇੰਤਜਾਰ ਕਰਨਾ ਪੈ ਰਿਹਾ ਹੈ।