ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ‘ਤੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗਿ੍ਫਤਾਰੀ ਤੋਂ ਬਚਾਉਣ ਦੇ ਇਲਜ਼ਾਮ ਲਗਾਏ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਧਾਇਕ ਨਾਲ ਨਹੀਂ ਰਲੀ, ਤਾਂ ਨਸ਼ਾ ਮਾਫ਼ੀਆ ਦੀ ਤਰਜ਼ ‘ਤੇ ਜਬਰ ਜਨਾਹ ਨਾਲ ਜੁੜੇ ਵਿਧਾਇਕ ਨੂੰ ਵੀ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਸੁੱਟਿਆ ਜਾਵੇ। ਸ.ਸਿੱਧੂ ਨੇ ਇਹ ਪ੍ਰਗਟਾਵਾ ਵਾਰਡ ਨੰਬਰ 48 ਦੇ ਅੰਬੇਦਕਰ ਨਗਰ ਵਿਖੇ ਮਨੋਜ ਟਾਂਕ ਅਤੇ ਬੱਬਲੀ ਬਿਡਲਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਦੌਰਾਨ ਉਹਨਾਂ ਨੇ ਨਵੇਂ ਵੋਟਰਾਂ ਦੇ ਵੋਟਰ ਕਾਰਡ ਬਣਵਾਏ ਤੇ ਉਨ੍ਹਾਂ ਨੰੂ ਝੂਠੇ ਵਾਅਦੇ ਕਰਨ ਵਾਲੇ ਪਰਪੰਰਾਗਤ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਸੁਚੇਤ ਕੀਤਾ। ਇਸ ਮੌਕੇ ਮੰਗਤ ਨਾਥ ਬਾਲੀ, ਸੰਦੀਪ ਬਿਡਲਾਨ, ਜੋਤੀ ਕੁਮਾਰੀ, ਮਮਤਾ, ਰਾਧਾ, ਹਮੀਦਾ ਖਾਤੂਨ, ਰਵੀ ਸ਼ੰਕਰ, ਪਾਲਾ, ਪ੍ਰਦੀਪ, ਜੁਗਿੰਦਰ ਧੀਂਗਾਨ ਸਹਿਤ ਹੋਰ ਵੀ ਹਾਜ਼ਰ ਸਨ