ਲੁਧਿਆਣਾ : ਦਰਸ਼ਨ ਅਕੈਡਮੀ ਭਾਮੀਆਂ ਕਲਾਂ ਵਿਖੇ ਕਿ੍ਸਮਸ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਸਾਰੇ ਬੱਚਿਆਂ ਨੇ ਲਾਲ ਅਤੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਈਸਾ ਮਸੀਹ ਦੇ ਜਨਮ ਨੂੰ ਦਰਸਾਉਂਦੀਆਂ ਖ਼ੂਬਸੂਰਤ ਤਸਵੀਰਾਂ ਨਾਲ ਵਿਦਿਆਰਥੀਆਂ ਵੱਲੋਂ ਗਾਏ ਸੁਰੀਲੇ ਗੀਤ ਨਾਲ ਕਿ੍ਸਮਸ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਸਮਾਪਤੀ ਮੈਰੀ ਕਿ੍ਸਮਸ ਨਾਲ ਹੋਈ। ਜਦੋਂ ਵਿਦਿਆਰਥੀਆਂ ਨੇ ‘ਜਿੰਗਲ ਬੈੱਲਜ਼’ ਦੀਆਂ ਧੁਨਾਂ ‘ਤੇ ਡਾਂਸ ਕੀਤਾ | ਸਾਂਤਾ ਕਲਾਜ਼ ਦੀ ਸ਼ਾਨਦਾਰ ਐਂਟਰੀ ਨੇ ਵਿੱਦਿਆਰਥੀਆਂ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਵਧਾ ਦਿੱਤਾ।
ਤਿਉਹਾਰ ਮਨਾਉਣ ਦੀ ਅਥਾਹ ਖੁਸ਼ੀ ਸਾਰੇ ਬੱਚਿਆਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਹੀ ਸੀ। ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਰਾਜਦੀਪ ਕੌਰ ਔਲਖ ਨੇ ਸਾਰੇ ਬੱਚਿਆਂ ਨੂੰ ਕਿ੍ਸਮਿਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।