ਧਰਮ
ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ
Published
3 years agoon
ਲੁਧਿਆਣਾ : ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫਤਾਵਾਰੀ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਸਮਾਗਮ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਇਹ ਜੋ ਸ਼ਹੀਦੀ ਪੰਦਰਵਾੜਾ ਹੈ ਇਨ੍ਹਾਂ ਦਿਨਾਂ ਵਿਚ ਜੋ ਸ਼ਹਾਦਤਾਂ ਹੋਈਆਂ ਉਨ੍ਹਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਸ਼ਹਾਦਤਾਂ ਹਮੇਸ਼ਾ ਬੰਦਗੀ ਵਾਲਾ ਦੇ ਸਕਦਾ ਹੈ ਕਿਉਕਿ ਬੰਦਗੀ ਦੇ ਨਾਲ ਹੀ ਸ਼ਹੀਦ ਹੋਣ ਦਾ ਜ਼ਜ਼ਬਾ ਹਿਰਦੇ ਅੰਦਰ ਪੈਦਾ ਹੁੰਦਾ ਹੈ।
ਉਨ੍ਹਾਂ ਨੇ ਬਚਨ ਸਰਵਣ ਕਰਾਏ ਕਿ ਖਾਲਸੇ ਪੰਥ ਵਿਚ ਜਿੰਨੀਆਂ ਵੀ ਅੱਜ ਤੱਕ ਸ਼ਹਾਦਤਾਂ ਹੋਈਆ ਇੰਨ੍ਹੀਆਂ ਛੋਟੀਆਂ ਛੋਟੀਆਂ ਜ਼ਿੰਦਾ ਦੀ ਹੀ ਪ੍ਰੇਰਣਾ ਸੀ ਕਿ ਉਨ੍ਹਾਂ ਨੇ ਆਪਣੇ ਦਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਧਰਮ ਨਹੀ ਹਾਰਿਆ ਤੇ ਧਰਮ ਵਿਚ ਪਰਪਕ ਰਹਿਣ ਦੀ ਸਿੱਖਿਆ ਦਿੱਤੀ ਏ ਸਭ ਬੰਦਗੀ ਦਾ ਹੀ ਪ੍ਰਤਾਪ ਸੀ ਕਿਉਂਕਿ ਮਹਾਰਾਜ ਨੇ ਬਾਣੀ ਅੰਦਰ ਸਮਝਾਇਆ ਹੈ ਕਿ ਜਿਸ ਨੂੰ ਨਾਮ ਦਾ ਰੰਗ ਚੜ੍ਹ ਗਿਆ ਅਤੇ ਜਿਸ ਨੇ ਆਪਣਾ ਅੰਦਰ ਜਿੱਤ ਲਿਆ ਉਹ ਇਸ ਸੰਸਾਰ ਵਿਚ ਸਭ ਤੋਂ ਵੱਡਾ ਸੂਰਮਾ ਹੈ ਇਸ ਲਈ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਤੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ।
You may like
-
ਗੁਰਮਤਿ ਸੰਗੀਤ ਸਿਖਿਆਰਥੀਆਂ ਨੇ ਸੰਗੀਤ ਪ੍ਰੇਮੀਆਂ ਨੂੰ ਕੀਤਾ ਨਿਹਾਲ
-
ਜਵੱਦੀ ਟਕਸਾਲ ਵਿੱਚ ਨਾਮ ਸਿਮਰਨ ਅਭਿਆਸ ਸਮਾਗਮ
-
ਸੰਤ ਬਾਬਾ ਸੁੱਚਾ ਸਿੰਘ ਦੀ 20ਵੀਂ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਸੰਤ ਬਾਬਾ ਅਮੀਰ ਸਿੰਘ
-
ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਗੁਰਮਤਿ ਸਮਾਗਮ
-
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ
-
ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ