Connect with us

ਪੰਜਾਬੀ

ਬਾਵਾ ਨੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਅੰਗਹੀਣਾਂ ਨੂੰ ਟਰਾਈ ਸਾਈਕਲ ਵੰਡੇ

Published

on

Bawa distributed tricycles to the disabled in Vidhan Sabha constituency South

ਲੁਧਿਆਣਾ :    ਵਿਧਾਨ ਸਭਾ ਹਲਕਾ ਦੱਖਣੀ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸਨ ਦੇ ਚੇਅਰਮੈਨ ਕਿ੍ਸਨ ਕੁਮਾਰ ਬਾਵਾ ਨੇ ਅੰਗਹੀਣਾਂ ਨੂੰ ਟਰਾਈਸਾਈਕਲ ਵੰਡਦਿਆਂ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਵਿਦੇਸਾਂ ਵਿੱਚ ਵੀਆਈਪੀ ਵਰਗਾ ਸਨਮਾਨ ਦਿੱਤਾ ਜਾਂਦਾ ਹੈ। ਉਨਾਂ ਦੀਆਂ ਮੰਗਾਂ ਅਤੇ ਮੁਸਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ।

ਦੁੱਖ ਦੀ ਗੱਲ ਇਹ ਹੈ ਕਿ ਸਾਡੇ ਦੇਸ ਵਿਚ ਅਪਾਹਜ ਲੋਕਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਆਉਣਾ ਪੈਂਦਾ ਹੈ। ਜੋ ਕਿ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲੀ ਗੱਲ ਹੈ।
ਬਾਵਾ ਨੇ ਲੁਧਿਆਣਾ ਦੇ ਕਚਹਿਰੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਕੁਝ ਦੇਸ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੀ ਸਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ ਤਾਂ ਜੋ ਚੋਣਾਂ ਵਿੱਚ ਮਾਹੌਲ ਖਰਾਬ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਕੀਤੇ ਜਾ ਰਹੇ ਕੰਮ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੇ। ਇਸੇ ਲਈ ਇਹ ਘਿਨਾਉਣੀਆਂ ਚਾਲਾਂ ਚੱਲ ਰਹੀਆਂ ਹਨ। ਇਸ ਮੀਟਿੰਗ ਵਿਚ ਬਲਜੀਤ ਮਾਲੜਾ, ਸਿਕੰਦਰ ਸਿੰਘ ਲੋਹਾਰਾ ਸਰਪੰਚ ਅਤੇ ਹੋਰ ਆਗੂਆਂ ਨੇ ਕਾਂਗਰਸ ਹਾਈਕਮਾਂਡ ਤੋਂ ਜੋਰਦਾਰ ਮੰਗ ਕੀਤੀ ਕਿ ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਨ ਵਾਲੇ ਅਤੇ ਅੱਤਵਾਦ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਅਤੇ ਤੀਜੀ ਵਾਰ ਚੇਅਰਮੈਨ ਬਣੇ ਕਿ੍ਸਨ ਕੁਮਾਰ ਬਾਵਾ ਨੂੰ ਵਿਧਾਨ ਸਭਾ ਹਲਕਾ ਦੱਖਣੀ ਤੋਂ ਪਾਰਟੀ ਟਿਕਟ ਦਿੱਤੀ ਜਾਵੇ।

ਇਸ ਮੌਕੇ ਸਰਬਜੀਤ ਸਿੰਘ ਅਟਵਾਲ, ਰਮਨ ਵਰਮਾ, ਮਨਦੀਪ ਸਿੰਘ, ਭੁਪਿੰਦਰ ਸਿੰਘ, ਸੋਨੀਆ, ਮੰਨੀ ਦੇਵੀ, ਸੰਗੀਤਾ ਸਿੰਘ, ਗੀਤਾ, ਸੀਮਾ, ਖੁਸੀ, ਸਵਾਤੀ, ਅਮਨ ਫੁੱਲਾਂਵਾਲ ਆਦਿ ਹਾਜਰ ਸਨ।

Facebook Comments

Trending