Connect with us

ਪੰਜਾਬੀ

ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੀ ਪਟੀਸ਼ਨ ਖ਼ਾਰਜ

Published

on

Rejection of MLA Bains' arrest warrant

ਲੁਧਿਆਣਾ : ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਕੀਲ ਵਲੋਂ ਕਥਿਤ ਜਬਰ ਜਨਾਹ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਆਦੇਸ਼ ਨੂੰ ਵਾਪਸ ਲੈਣ ਲਈ ਦਾਇਰ ਇਕ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਸਬੰਧਤ ਪੁਲਿਸ ਵਾਲੇ ਦੇ ਬਿਆਨ ਨੂੰ ਦਰਜ ਕਰਨ ਲਈ ਮਾਮਲੇ ਨੂੰ 5 ਜਨਵਰੀ, 2022 ਤਕ ਲਈ ਮੁਲਤਵੀ ਕਰ ਦਿੱਤਾ ਗਿਆ।

ਜੁਲਾਈ 2021 ’ਚ ਅਦਾਲਤ ਦੇ ਆਦੇਸ਼ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ ਪਰ ਇਸ ਵਿਚ ਅੱਜ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਔਰਤ ਨੇ 16 ਨਵੰਬਰ, 2020 ਨੂੰ ਲੁਧਿਆਣਾ ਦੇ ਵਿਧਾਇਕ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਗੋਗੀ ਸ਼ਰਮਾ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੱਥ ਲਿਖਤ ਅਰਜ਼ੀ ਦਿੱਤੀ ਸੀ।

Facebook Comments

Trending