ਲੁਧਿਆਣਾ : ਰਾਮਗੜ੍ਹੀਆ ਬ੍ਰਦਰਹੁੱਡ ਮਹਾਂ ਸਭਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰਧਾਨ ਸੋਹਲ ਨੇ ਦੱਸਿਆ ਕਿ ਪਿਛਲੇ ਸਾਲ ਸੰਗਠਨ ਵਲੋਂ ਭਗਵਾਨ ਚੌਕ ਜਨਤਾ ਨਗਰ ਪ੍ਰਾਇਮਰੀ ਸਕੂਲ ਵਿਚ ਕਮਰੇ ਬਣਵਾ ਕੇ ਬਿਲਡਿੰਗ ਦਾ ਨਵੀਨੀਕਰਨ ਕਰਵਾਇਆ ਗਿਆ। ਇਨ ਡੋਰ ਖੇਡਾਂ ਵਾਸਤੇ ਬੱਚਿਆਂ ਲਈ ਇਕ ਹਾਲ ਵੀ ਬਣਵਾਇਆ ਗਿਆ। ਪਿੰਡ ਗਿੱਲ ਵਿਚ ਸਰਕਾਰੀ ਸਕੂਲ ਦੀ ਬਿਲਡਿੰਗ ਨੂੰ ਵੀ ਨਵਾਂ ਰੂਪ ਦਿੱਤਾ ਗਿਆ।
ਪ੍ਰਧਾਨ ਸੋਹਲ ਨੇ ਦੱਸਿਆ ਕਿ ਮਹਾਂ ਸਭਾ ਪਿਛਲੇ ਕਾਫੀ ਸਮੇਂ ਤੋਂ ਸਮਾਜਿਕ ਤੇ ਧਾਰਮਕ ਕੰਮਾਂ ਵਿਚ ਲੱਗੀ ਹੋਈ ਹੈ। ਲੋੜਵੰਦ ਵਿਅਕਤੀਆਂ ਲਈ ਜਨਰਲ ਚੈੱਕਅਪ ਅਤੇ ਅੱਖਾਂ ਦੇ ਕੈਂਪ ਲਗਵਾ ਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਜੁੜੀ ਹੋਈ ਹੈ। ਨਵੇਂ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੀ ਸਮਾਪਤੀ ਵੇਲੇ ਸੁਰਜੀਤ ਸਿੰਘ ਲੋਟੇ ਨੇ ਮੀਟਿੰਗ ਵਿਚ ਪਹੁੰਚਣ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਮਹਾਂ ਸਭਾ ਦੇ ਚੇਅਰਮੈਨ ਅਮਰਜੀਤ ਸਿੰਘ ਸਿਆਣ ਨੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਟਿੰਗ ਵਿਚ ਜਨਰਲ ਸਕੱਤਰ ਜਸਵਿੰਦਰ ਸਿੰਘ ਬਿਰਦੀ, ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਚਰਨਜੀਤ ਸਿੰਘ ਵਿਸ਼ਵਕਰਮਾ, ਨਰੇਸ਼ ਤਾਂਗੜੀ, ਪਿ੍ਤਪਾਲ ਸਿੰਘ ਖੁਰਲ, ਰਣਜੀਤ ਸਿੰਘ ਸੋਹਲ, ਅਵਤਾਰ ਸਿੰਘ ਭੋਗਲ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਅਮਰੀਕ ਸਿੰਘ ਜੈਮਲ, ਅਮਰਜੀਤ ਸਿੰਘ ਜੈਮਲ ਅਤੇ ਰਾਜਵੰਤ ਸਿੰਘ ਮਾਨ ਸਮੇਤ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।