Connect with us

ਅਪਰਾਧ

ਪਾਵਰਕਾਮ ਦਾ ਜੇਈ 9 ਹਜ਼ਾਰ ਰਿਸ਼ਵਤ ਲੈਂਦਾ ਵਿਜੀਲੈਂਸ ਦੀ ਆਰਥਿਕ ਸ਼ਾਖਾ ਟੀਮ ਨੇ ਫੜਿਆ

Published

on

Husband arrives in Australia with Rs 35 lakh, stops contacting, sues

ਲੁਧਿਆਣਾ : ਬਿਜਲੀ ਦਾ ਮੀਟਰ ਜਾਰੀ ਕਰਵਾਉਣ ਬਦਲੇ ਵਪਾਰੀ ਤੋਂ 9 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਪਾਵਰਕਾਮ ਦੇ ਜੇਈ ਨੂੰ ਵਿਜੀਲੈਂਸ ਦੀ ਆਰਥਿਕ ਸ਼ਾਖਾ ਟੀਮ ਨੇ ਰਿਸ਼ਵਤ ਦੀ ਰਕਮ ਸਣੇ ਕਾਬੂ ਕਰ ਲਿਆ ਹੈ। ਮੌਕੇ ‘ਤੇ ਜੇਈ ਰਿੱਕੀ ਗਰਗ ਨੇ ਰੰਗ ਲੱਗੇ ਰੁਪਏ ਬਰਾਮਦ ਕਰ ਲਏ ਹਨ। ਇਹ ਟੀਮ ਜੇਈ ਨੂੰ ਆਪਣੇ ਨਾਲ ਲੈ ਕੇ ਵਿਜੀਲੈਂਸ ਦੇ ਦਫ਼ਤਰ ਵਿਚ ਲੈ ਗਈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਮਾਲਪੁਰ ਦੀ ਐੱਚਐੱਲ ਕਾਲੋਨੀ ਵਾਸੀ ਉਦਯੋਗਪਤੀ ਤੇ ਯੂਥ ਅਕਾਲੀ ਆਗੂ ਅਮਿਤ ਕਨੌਜੀਆ ਨੇ ਦੱਸਿਆ ਕਿ ਉਨ੍ਹਾਂ ਫੋਕਲ ਪੁਆਇੰਟ ਵਿਚ ਦੁਰਗਾ ਕਾਲੋਨੀ ਸਥਿਤ ਪਿੱਪਲ ਚੌਕ ਲਾਗੇ ਸਾਈਕਲ ਦੇ ਪੁਰਜੇ ਬਣਾਉਣ ਦੀ ਫੈਕਟਰੀ ਲਾਈ ਸੀ।

ਬਿਜਲੀ ਦੀ ਸਪਲਾਈ ਲਈ ਉਨ੍ਹਾਂ ਨੇ 27 ਅਕਤੂਬਰ ਨੂੰ ਪਾਵਰਕਾਮ ਵਿਭਾਗ ਫੋਕਲ ਪੁਆਇੰਟ ਵਿਚ ਕਨੈਕਸ਼ਨ ਅਪਲਾਈ ਕੀਤਾ ਸੀ। ਉਨ੍ਹਾਂ ਨੇ ਤਿੰਨ ਲੱਖ ਦੇ ਕਰੀਬ ਰੁਪਏ ਜਮ੍ਹਾ ਕਰਵਾਏ ਸਨ। ਅਮਿਤ ਨੇ ਕਿਹਾ ਕਿ ਬਾਕੀ ਕੰਮਾਂ ਲਈ ਜੇਈ ਰਿੱਕੀ ਗਰਗ ਨਾਲ ਕਈ ਵਾਰ ਫੋਨ ‘ਤੇ ਗੱਲ ਕੀਤੀ ਸੀ। ਬਹਾਨੇਬਾਜ਼ੀ ਕਰਨ ਮਗਰੋਂ ਰਿੱਕੀ ਨੇ ਦਸ ਹਜ਼ਾਰ ਮੰਗੇ ਸਨ।

Facebook Comments

Trending