Connect with us

ਪੰਜਾਬ ਨਿਊਜ਼

ਸਾਬਕਾ ਖੇਡ ਮੰਤਰੀ ਰਾਣਾ ਸੋਢੀ ਦਾ ਕਾਂਗਰਸ ਤੋਂ ਅਸਤੀਫ਼ਾ, ਭਾਜਪਾ ‘ਚ ਸ਼ਾਮਲ

Published

on

Former Sports Minister Rana Sodhi resigns from Congress, joins BJP

ਚੰਡੀਗੜ੍ਹ : ਰਾਣਾ ਗੁਰਮੀਤ ਸੋਢੀ ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਖ਼ਿਰਕਾਰ ਕਈ ਦਿਨਾਂ ਤੋਂ ਉਨ੍ਹਾਂ ਦੇ ਕਾਂਗਰਸ ਛੱਡਣ ਦੇ ਲਗਾਏ ਜਾ ਰਹੇ ਕਿਆਫ਼ਿਆਂ ‘ਤੇ ਅੱਜ ਮੋਹਰ ਲੱਗ ਗਈ ਹੈ।

ਪਹਿਲਾਂ ਉਨ੍ਹਾਂ ਦੇ ਪੰਜਾਬ ਲੋਕ ਕਾਂਗਰਸ ਪਾਰਟੀ ‘ਚ ਜਾਣ ਦੇ ਚਰਚੇ ਸਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਯਾਨੀ ਅੱਜ ਉਹ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਅਸਲ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਮੁੱਖ ਮੰਤਰੀ ਦੇ ਤੌਰ ‘ਤੇ ਅਹੁਦਾ ਸੰਭਾਲਿਆ ਸੀ ਤਾਂ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੀ ਉਨ੍ਹਾਂ ਦੇ ਅਹੁਦੇ ਤੋਂ ਛੁੱਟੀ ਹੋ ਗਈ ਸੀ।

ਸੋਢੀ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਹਨ। ਕਾਂਗਰਸ ‘ਚ ਜਿਵੇਂ ਨਾਰਾਜ਼ ਚੱਲ ਰਹੇ ਆਗੂਆਂ ਨੂੰ ਮਨਾਇਆ ਜਾ ਰਿਹਾ ਹੈ, ਸੋਢੀ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਉਨ੍ਹਾਂ ਨੂੰ ਵੀ ਮਨਾ ਲੈਣਗੇ ਪਰ ਅਜਿਹਾ ਹੋਇਆ ਨਹੀਂ।

Facebook Comments

Trending