Connect with us

ਖੇਤੀਬਾੜੀ

ਪੀ.ਏ.ਯੂ. ਵਿਗਿਆਨੀਆਂ ਨੇ ਪੇਪਰ ਪੇਸ਼ਕਾਰੀਆਂ ਵਿੱਚ ਆਪਣਾ ਲੋਹਾ ਮਨਵਾਇਆ

Published

on

P.A.U. Scientists have proved their mettle in paper presentations

ਲੁਧਿਆਣਾ :  ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਵੱਖ-ਵੱਖ ਵਿਗਿਆਨੀਆਂ ਨੇ ਭੋਜਨ ਪ੍ਰੋਸੈਸਿੰਗ ਦੇ ਖੇਤਰ ਵਿੱਚ ਬੀਤੇ ਦਿਨੀਂ ਕਈ ਪੇਪਰ ਪੇਸ਼ ਕੀਤੇ ਅਤੇ ਇਹਨਾਂ ਰਾਹੀਂ ਵਿਸ਼ੇ ਨਾਲ ਸੰਬੰਧਿਤ ਸਾਰੀਆਂ ਧਿਰਾਂ ਕੋਲੋਂ ਪ੍ਰਸ਼ੰਸ਼ਾ ਹਾਸਲ ਕੀਤੀ ।

ਬੀਤੇ ਦਿਨੀਂ ਇੰਡੋਨੇਸ਼ੀਆ ਦੇ ਪਡਾਂਗ ਵਿੱਚ ਸਥਿਰ ਖੇਤੀ ਅਤੇ ਜੈਵਿਕ ਪ੍ਰਬੰਧ ਬਾਰੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਡਾ. ਸੰਜੀਵ ਰਤਨ ਸ਼ਰਮਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ । ਉਹਨਾਂ ਕਾਨਫਰੰਸ ਨੂੰ ਆਨਲਾਈਨ ਸੰਬੋਧਿਤ ਕੀਤਾ ਅਤੇ ਵਿਆਪਕ ਤਾਰੀਫ ਹਾਸਲ ਕੀਤੀ ।

ਡਾ. ਐੱਮ ਐੱਸ ਆਲਮ ਅਤੇ ਡਾ. ਰੋਹਿਤ ਸ਼ਰਮਾ ਨੂੰ ਆਈ ਐੱਸ ਏ ਈ 2020 ਲਈ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ ਮਿਲਿਆ । ਉਹਨਾਂ ਨੇ ਇਹ ਐਵਾਰਡ ਖੇਤਰੀ ਇੰਜਨੀਅਰਾਂ ਦੀ 55ਵੀਂ ਸਲਾਨਾ ਇਕੱਤਰਤਾ ਦੌਰਾਨ ਰਾਂਚੀ ਵਿੱਚ ਟੁੱਟੇ ਚੌਲਾਂ, ਸੋਇਆ ਆਟੇ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦੀ ਵਰਤੋਂ ਬਾਰੇ ਪੇਪਰ ਪੇਸ਼ ਕੀਤਾ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਸਕੱਤਰ (ਖੇਤੀ ਅਤੇ ਕਿਸਾਨ ਭਲਾਈ), ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending