ਸ੍ਰੀ ਮਾਛੀਵਾੜਾ ਸਾਹਿਬ / ਲੁਧਿਆਣਾ : ਪੈਨਸ਼ਨਰ ਡੇਅ ਮਨਾਉਣ ਸਬੰਧੀ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਇਕਾਈ ਮਾਛੀਵਾੜਾ ਦੀ ਮੀਟਿੰਗ ਦਫ਼ਤਰ ਵਿਖੇ ਰਾਮ ਸਿੰਘ ਕਾਲੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂ ਕਾਲੜਾ ਨੇ ਕਿਹਾ ਸਰਕਾਰ ਦਾ ਪੈਨਸ਼ਨਰਾਂ ਪ੍ਰਤੀ ਰਵੱਈਆ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਛੇਵੇਂ ਪੇ ਕਮਿਸ਼ਨ ਦੁਆਰਾ ਪੈਨਸ਼ਨਰਾਂ ਲਈ 2.59 ਦੇ ਗੁਣਾਂਕ ਦੇਣ ਤੋਂ ਬਾਅਦ ਕੈਬਨਿਟ ਦੀ ਮੋਹਰ ਲੱਗਣ ਪਿੱਛੋਂ ਵੀ ਨਵੀਂ ਪੈਨਸ਼ਨ ਬਾਰੇ ਬੈਂਕਾਂ ਨੂੰ ਹੁਕਮ ਨਾ ਦੇਣ ਕਾਰਨ ਵਧੀ ਪੈਨਸ਼ਨ ਨਹੀਂ ਦਿੱਤੀ। ਉਨ੍ਹਾਂ ਕਿਹਾ ਜੇਕਰ ਬੈਂਕਾਂ ਨੂੰ ਵਧੀ ਪੈਨਸ਼ਨ ਦੇਣ ਦੇ ਹੁਕਮ ਨਾ ਦਿੱਤੇ ਤਾਂ ਪੈਨਸ਼ਨਰਾਂ ਵਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਪੈਨਸ਼ਨਰਾਂ ਨੇ ਦੱਸਿਆ ਇਸ ਮੌਕੇ ਪ੍ਰਿੰਸੀਪਲ ਚਰਨਜੀਤ ਕੌਰ ਖੁਰਾਣਾ, ਡਾ. ਪੇ੍ਮਲਤਾ ਕਪੂਰ, ਜਸਵੰਤ ਕੌਰ, ਰਾਮ ਕਿਸ਼ਨ, ਜੋਗਾ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ, ਪੇ੍ਮ ਸਿੰਘ, ਪਾਲ ਸਿੰਘ, ਹਰਚਰਨ ਸਿੰਘ, ਸੋਹਣ ਸਿੰਘ, ਮੋਹਣ ਸਿੰਘ ਵੀ ਮੌਜੂਦ ਸਨ।