ਪੰਜਾਬੀ
ਕੁਲਾਰ ਅਤੇ ਇਆਲੀ ਨੇ ਸਮਾਰਟ ਸਕੂਲ ਦਾ ਉਦਘਾਟਨ ਕੀਤਾ
Published
3 years agoon

ਲੁਧਿਆਣਾ .ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੁਲਾਰ ਜਿਲਾ ਲੁਧਿਆਣਾ ਵਿਖੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ।
ਜਾਣਕਾਰੀ ਦਿੰਦਿਆਂ ਕੁਲਾਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੁਲਾਰ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜਿਸ ਦੀ ਮੁਰੰਮਤ ਅਤੇ ਸਮਾਰਟ ਕਲਾਸ ਰੂਮ ਦੀ ਉਸਾਰੀ ਏਵਨ ਸਾਈਕਲ ਲਿਮਟਿਡ ਦੀ ਸੀ ਐਸ ਆਰ ਪਹਿਲਕਦਮੀ ਹੇਠ ਕੀਤੀ ਗਈ ਹੈ, ਤਾਂ ਜੋ ਕੁਲਾਰ ਪਿੰਡ ਦੇ ਬੱਚੇ ਸੁਰੱਖਿਅਤ ਮਾਹੌਲ ਵਿੱਚ ਮਿਆਰੀ ਸਿੱਖਿਆ ਹਾਸਲ ਕਰ ਸਕਣ।
ਗਿਆਨ ਵਿੱਚ ਨਿਵੇਸ਼ ਹਮੇਸ਼ਾ ਸਭ ਤੋਂ ਵਧੀਆ ਵਿਆਜ ਦਿੰਦਾ ਹੈ ਅਤੇ ਸਿੱਖਿਆ ਹਰ ਸਮਾਜ ਵਿੱਚ ਹਰ ਪਰਿਵਾਰ ਵਿੱਚ ਤਰੱਕੀ ਦਾ ਆਧਾਰ ਹੈ। ਇਸ ਮੌਕੇ ਪਿੰਡ ਕੁਲਾਰ ਦੇ ਸਰਪੰਚ ਹਰਜੀਤ ਸਿੰਘ, ਨੰਬਰਦਾਰ ਪਾਲ ਸਿੰਘ, ਗੁਰਦੀਪ ਸਿੰਘ ਮੈਂਬਰ ਪੰਚਾਇਤ ਪਿੰਡ ਕੁਲਾਰ, ਭੁਪਿੰਦਰ ਸਿੰਘ ਕੁਲਾਰ ਚੇਅਰਮੈਨ, ਇਕਬਾਲ ਸਿੰਘ ਸੈਣੀ, ਅਮਨਦੀਪ ਸਿੰਘ, ਸੁਰਜੀਤ ਸਿੰਘ ਸੂਬੇਦਾਰ, ਮਨਮੋਹਨ ਕੁਮਾਰ ਹੈੱਡਮਾਸਟਰ, ਭਵਨਜੀਤ ਸਿੰਘ ਅਧਿਆਪਕ, ਸ. ਜਸਵਿੰਦਰ ਕੌਰ ਅਧਿਆਪਕ, ਜਗਦੀਸ਼ ਸਿੰਘ ਕੁਲਾਰ, ਗੁਰਚਰਨ ਸਿੰਘ ਕੁਲਾਰ, ਸੁਖਦੇਵ ਸਿੰਘ ਕੁਲਾਰ ਅਤੇ ਹਰਮਿੰਦਰ ਸਿੰਘ ਕੁਲਾਰ ਸ਼ਾਮਲ ਸਨ।
You may like
-
ਵਿਦਿਆਰਥੀਆਂ ਨੇ ਏਵਨ ਸਾਈਕਲ ਲਿਮਟਿਡ ਦਾ ਕੀਤਾ ਉਦਯੋਗਿਕ ਦੌਰਾ
-
ਜ਼ਮੀਨਾਂ ਦੀ NOC ਦੀ ਦਿੱਕਤ ਸਬੰਧੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਯਾਲੀ ਨੇ CM ਮਾਨ ਨਾਲ ਕੀਤੀ ਮੁਲਾਕਾਤ
-
ਪੰਜਾਬ ਦੇ ਇਸ ਵਿਧਾਇਕ ਨੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਪੇਸ਼ ਕੀਤੀ ਮਿਸਾਲ
-
ਏਵਨ ਸਾਈਕਲਜ਼ ਦੇ ਸੀਐਮਡੀ ਉਂਕਾਰ ਸਿੰਘ ਪਾਹਵਾ ਨੂੰ ਉਦਯੋਗ ਰਤਨ ਪੁਰਸਕਾਰ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦਿੱਤਾ ਸਨਮਾਨ
-
ਕਾਂਗਰਸ ਅਤੇ ਆਪ ਕੋਲ ਪੰਜਾਬ ਹਿਤੈਸ਼ੀ ਕੋਈ ਵੀ ਏਜੰਡਾ ਨਹੀਂ – ਇਯਾਲੀ
-
ਹਲਕਾ ਦਾਖਾ ਦੀ ਬਿਹਤਰੀ ਲਈ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਈ ਜਾਵੇ – ਇਯਾਲੀ