Connect with us

ਪੰਜਾਬੀ

ਹਲਕਾ 65 ਲੁਧਿਆਣਾ (ਉੱਤਰੀ) ‘ਚ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਅਭਿਆਨ ਜਾਰੀ

Published

on

Voter Awareness Campaign Continues In Sweep Activities In Constituency 65 Ludhiana (North)

ਲੁਧਿਆਣਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਸ.ਪ੍ਰੀਤ ਇੰਦਰ ਬੈਂਸ, ਪੀ.ਸੀ.ਐਸ., ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਹਲਕਾ 65 ਲੁਧਿਆਣਾ (ਉੱਤਰੀ) ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ, ਸਥਾਨਕ ਜਯੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੁਰਨਾਮ ਨਗਰ, ਲੁਧਿਆਣਾ ਵਿਖੇ ਵੋਟਰਾਂ ਲਈ ਈ.ਵੀ.ਐਮ. ਅਤੇ ਵੀ.ਵੀ.ਪੈਟ ਦੇ ਨਾਲ ਵੋਟ ਵਾਉਣ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ।

ਸਵੀਪ ਗਤੀਵਿਧੀ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਅਤੇ ਸੰਸਥਾ ਦੇ ਕਰਮਚਾਰੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਵਿਜ਼ਟਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ. ਪੈਟ ਨਾਲ ਆਪਣੀ ਵੋਟ ਪਾਉਣ ਬਾਰੇ ਜਾਣੂੰ ਕਰਵਾਇਆ ਗਿਆ ਜਿਸਦਾ ਮੁੱਖ ਉਦੇਸ਼ ਵੱਧ ਤੋਂ ਵੱਧ ਪੀ.ਡਬਲਯੂ.ਡੀ. ਵੋਟਰਾਂ, ਨਵੇਂ ਵੋਟਰਾਂ, ਨਵੇਂ ਵੋਟਰਾਂ ਅਤੇ ਸੀਨੀਅਰ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਕੁਲਦੀਪ ਗਰਗ, ਸੁਪਰਵਾਈਜ਼ਰ, ਵੀਨਾ ਮਹੰਤ, ਕਿੰਨਰ, ਕੇਸ਼ਵ ਸੈਣੀ, ਉਰਮਿਲ ਸ਼ਰਮਾ, ਸੁਨੀਲ ਦੱਤ, ਜਸਵੀਰ, ਮਨਪ੍ਰੀਤ ਕੌਰ, ਆਸ਼ਾ, ਜਸਵਿੰਦਰ ਕੌਰ, ਦੇਸ਼ਿੰਦਰ ਬੂਥ ਲੈਵਲ ਅਧਿਕਾਰੀ ਹਾਜ਼ਰ ਸਨ।

Facebook Comments

Trending