Connect with us

ਪੰਜਾਬੀ

ਪੰਜਾਬ ‘ਚ ਮੁੜ ਕਦੇ ਵੀ ਜੀਜਾ-ਸਾਲੇ ਦੀ ਸਰਕਾਰ ਨਹੀਂ ਬਣੇਗੀ – ਨਵਜੋਤ ਸਿੱਧੂ

Published

on

ਰਾਏਕੋਟ/ ਲੁਧਿਆਣਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਰਾਏਕੋਟ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਮਾਡਲ ਲਿਆ ਕੇ ਸੂਬੇ ਨੂੰ ਆਰਥਿਕ ਮੰਦਹਾਲੀ ‘ਚੋਂ ਬਾਹਰ ਲਿਆਉਣਗੇ।

ਰਾਏਕੋਟ ਹਲਕੇ ‘ਚ ਕਾਂਗਰਸ ਦੀ ਰੈਲੀ ‘ਚ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਰੱਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਹੁਣ ਮੁੜ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ। ਉਨ੍ਹਾਂ ਬਿਨਾਂ ਨਾਮ ਲਿਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ‘ਤੇ ਰੱਖਦਿਆਂ ਕਿਹਾ ਕਿ ਹੁਣ ਜਦੋਂ ਉਹ ਨਹੀਂ ਹਨ ਤਾਂ ਪੰਜਾਬ ਤਰੱਕੀ ਵੱਲ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਨਵਾਂ ਪੰਜਾਬ ਸਿਰਜਾਂਗੇ।

ਸਿੱਧੂ ਨੇ ਕਿਹਾ ਕਿ ਆਪਣੇ ਪੰਜਾਬ ਮਾਡਲ ਤਹਿਤ ਸੂਬਾ ਸਰਕਾਰ ਕਿਸਾਨਾਂ ਨੂੰ ਦਾਲਾਂ ਅਤੇ ਸਰ੍ਹੋਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ। ਕਿਸਾਨ ਆਪਣਾ ਅਨਾਜ ਰਾਜ ਸਰਕਾਰ ਦੇ ਗੁਦਾਮਾਂ ਵਿੱਚ ਸਟੋਰ ਕਰ ਸਕਣਗੇ। ਰਾਏਕੋਟ ਰੈਲੀ ‘ਚ ਸਿੱਧੂ ਬਿਜਲੀ ਦੇ ਮੁੱਦੇ ‘ਤੇ ਸੀਐੱਮ ਚੰਨੀ ਦੀ ਤਾਰੀਫ ਕਰਦੇ ਕਿਹਾ ਕਿ ਮੇਰੇ ਛੋਟੇ ਭਰਾ ਚੰਨੀ ਨੇ ਬਿਜਲੀ ਸਸਤੀ ਕਰ ਦਿੱਤੀ ਹੈ। ਸਿੱਧੂ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਿਆ। ਕੇਜਰੀਵਾਲ ਨੂੰ ਕਿਹਾ ਝੂਠਾ ਹੈ। ਉਹ ਲੁਧਿਆਣਾ ਵਿੱਚ ਹਵਾਈ ਅੱਡੇ ਦੀ ਲੋੜ ਦੱਸ ਰਿਹਾ ਹੈ, ਜਦੋਂ ਕਿ ਅਸੀਂ ਹਲਵਾਰਾ ਵਿੱਚ ਹਵਾਈ ਅੱਡਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਗੱਪੀ ਹੈ। ਉਹ ਕਹਿੰਦੇ ਸਨ ਕਿ ਬੱਸਾਂ ਪਾਣੀ ‘ਚ ਚਲਾਈਆਂ ਜਾਣਗੀਆਂ, ਜਦਕਿ ਹੁਣ ਬੱਸਾਂ ਚਲਾਉਣ ਲਈ ਕੋਈ ਸੜਕ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾਇਨਾਸੌਰ ਧਰਤੀ ‘ਤੇ ਆ ਸਕਦੇ ਹਨ, ਪਰ ਜੀਜਾ ਸਾਲਾ ਸੱਤਾ ‘ਤੇ ਨਹੀਂ ਆ ਸਕਦੇ। ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਨੂੰ ਜਿੱਤਣ ਲਈ ਲੜਾਈ ਲੜਨੀ ਪਵੇਗੀ। ਮੈਂ ਪੰਜਾਬ ਨੂੰ ਮਾਡਲ ਬਣਾਉਣਾ ਚਾਹੁੰਦਾ ਹਾਂ। MSP ਨੂੰ ਕਾਨੂੰਨੀ ਰੂਪ ਦੇਵੇਗਾ। ਪੰਜਾਬ ਦੀ ਆਵਾਜ਼ ਸੰਸਦ ਵਿੱਚ ਗੂੰਜਦੀ ਹੈ। ਅਸੀਂ ਐਮਐਸਪੀ ਨੂੰ ਕਾਨੂੰਨੀ ਰੂਪ ਦੇ ਕੇ ਹੀ ਬਚਾਂਗੇ।

ਪੰਜਾਬ ਸਰਕਾਰ ਦਾਲਾਂ, ਬੀਜਾਂ ਅਤੇ ਤਿਲਾਂ ‘ਤੇ ਐਮ.ਐਸ.ਪੀ.’ਤੇ ਦਾਲਾਂ ਖਰੀਦਾਂਗੀ । ਪੰਜ ਤੋਂ ਸੱਤ ਗੁਣਾ ਮੁੱਲ ਮਿਲੇਗਾ। ਨਵਜੋਤ ਸਿੰਘ ਸਿੱਧੂ ਨੇ ਡਾ.ਅਮਰ ਸਿੰਘ ਦੇ ਬੇਟੇ ਕਾਮਿਲ ਬੋਪਾਰਾਏ ਦੀ ਤਾਰੀਫ਼ ਕੀਤੀ। ਕਾਮਿਲ ਬੋਪਾਰਾਏ ਵੀ ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਦਾਅਵੇਦਾਰ ਹਨ। ਸਿੱਧੂ ਨੇ ਡਾ: ਅਮਰ ਸਿੰਘ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ।

ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ, ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ, ਹਲਕਾ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ, ਰੁਪਿੰਦਰ ਸਿੰਘ ਰਾਜਾ ਗਿੱਲ, ਗੁਰਦੀਪ ਕੌਰ, ਮਾ. ਸਿੰਘ ਭੈਣੀ, ਸੋਨੀ ਗਾਲਿਬ, ਯੂਥ ਕਾਂਗਰਸ ਆਗੂ ਕਾਮਿਲ ਬੋਪਾਰਾਏ ਸਮੇਤ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

Facebook Comments

Advertisement

Trending