ਪੰਜਾਬੀ
ਸੋਨੀ ਗਾਲਿਬ ਨੂੰ ਮੁੜ ਪ੍ਰਧਾਨ ਥਾਪਣ ‘ਤੇ ਕੀਤ ਜੋਰਦਾਰ ਸਵਾਗਤ
Published
3 years agoon

ਜਗਰਾਓਂ / ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦਾ ਕਰਨਜੀਤ ਸੋਨੀ ਗਾਲਿਬ ਨੂੰ ਮੁੜ ਪ੍ਰਧਾਨ ਥਾਪਣ ‘ਤੇ ਉਨ੍ਹਾਂ ਦਾ ਜਗਰਾਓਂ ਪੁੱਜਣ ‘ਤੇ ਜੋਰਦਾਰ ਸਵਾਗਤ ਹੋਇਆ। ਇਸ ਦੌਰਾਨ ਕਾਂਗਰਸੀ ਵਰਕਰਾਂ, ਹਮਾਇਤੀਆਂ, ਸ਼ਹਿਰੀਆਂ, ਵਪਾਰੀਆਂ ਤੋਂ ਇਲਾਵਾ ਇਕ ਦਰਜਨ ਜੱਥੇਬੰਦੀਆਂ ਨੇ ਥਾਂ-ਥਾਂ ਉਨ੍ਹਾਂ ਦਾ ਸਵਾਗਤ ਕੀਤਾ।
ਜਗਰਾਓਂ ਦੀ ਅਨਾਜ ਮੰਡੀ ਪੁੱਜਣ ‘ਤੇ ਦੂਸਰੀ ਵਾਰ ਪ੍ਰਧਾਨ ਬਣੇ ਸੋਨੀ ਗਾਲਿਬ ਨੇ ਕਿਹਾ ਜਿਸ ਤਰ੍ਹਾਂ ਕਾਂਗਰਸੀ ਹਾਈਕਮਾਨ ਨੇ ਉਨ੍ਹਾਂ ‘ਤੇ ਦੁਬਾਰਾ ਭਰੋਸਾ ਜਤਾਇਆ ਹੈ, ਉਹ ਇਸ ਭਰੋਸੇ ਨੂੰ ਹੋਰ ਪੱਕਾ ਕਰਨ ਲਈ ਪੂਰੀ ਲੀਡਰਸ਼ਿਪ ਨਾਲ ਜ਼ਿਲ੍ਹੇ ਵਿੱਚ ਪਾਰਟੀ ਦੀ ਮਜਬੂਤੀ ਲਈ ਜਲਦੀ ਹੀ ਸੰਪਰਕ ਮੁਹਿੰਮ ਵਿੱਢਣਗੇ।
ਪ੍ਰਧਾਨ ਗਾਲਿਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਥੋੜੇ ਸਮੇ ਵਿੱਚ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਜਿਥੇ ਮਹਿੰਗਾਈ ਤੋਂ ਨਿਜਾਤ ਦਵਾਈ ਹੈ, ਉਥੇ ਅਨੇਕਾਂ ਸਹੂਲਤਾਂ ਨੂੰ ਲਾਗੂ ਕਰਦਿਆਂ ਰੋਜਮਰਾ ਦੀ ਜਿੰਦਗੀ ਨੂੰ ਸੁਖਾਲਾ ਕੀਤਾ ਹੈ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਰਾਜੇਸ਼ ਇੰਦਰ ਸਿੰਘ ਸਿੱਧੂ, ਜਗਦੀਸ਼ਰ ਸਿੰਘ ਡਾਗੀਆਂ, ਕੌਂਸਲਰ ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਰਾਜ ਭਾਰਦਵਾਜ, ਰੋਹਿਤ ਗੋਇਲ ਆਦਿ ਹਾਜ਼ਰ ਸਨ।
You may like
-
ਪੰਜਾਬ ਦੇ ਕਾਂਗਰਸੀ ਆਗੂ ਖਿਲਾਫ ED ਦੀ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਜ਼ਬਤ
-
ਦੁਖਦ ਖ਼ਬਰ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਸੋਗ ਦੀ ਲਹਿਰ
-
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੁਲਿਸ ਹਿ.ਰਾਸਤ ‘ਚ, ਜਾਣੋ ਕਿਉਂ…
-
ਵੱਡਾ ਸਵਾਲ: ਕੀ ਰਾਜਾ ਵੜਿੰਗ ਨੂੰ ਛੱਡਣੀ ਪਵੇਗੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ?
-
ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ! ਇਸ ਆਗੂ ਨੇ ਅਸਤੀਫਾ ਦੇ ਦਿੱਤਾ ਹੈ
-
ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਹੋ ਸਕਦੀ ਹੈ ਜਾਰੀ