Connect with us

ਪੰਜਾਬੀ

ਸਤਿਲੁਜ ਤੇ ਮੱਤੇਵਾੜਾ ਜੰਗਲ ਬਚਾਉਣ ਲਈ ਰੱਦ ਕਰੋ ਇੰਡਸਟਰੀਅਲ ਪਾਰਕ – ਮੇਧਾ ਪਾਟਕਰ

Published

on

Cancel Industrial Park to save Sutlej and Mattewara forests - Medha Patkar

ਲੁਧਿਆਣਾ : ਨਰਮਦਾ ਬਚਾਓ ਅੰਦੋਲਨ ਦੀ ਪ੍ਰਮੁੱਖ ਮੇਧਾ ਪਾਟਕਰ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਇਸ ਪਾਰਕ ‘ਤੇ ਆਪਣਾ ਵਿਰੋਧ ਪ੍ਰਗਟਾਇਆ ਹੈ। ਪਾਟਕਰ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਸਤਲੁਜ ਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਕੂੰਮ ਕਲਾਂ ਮਾਡਰਨ ਇੰਡਸਟਰੀਅਲ ਪਾਰਕ ਦੀ ਥਾਂ ਬਦਲੀ ਜਾਵੇ ਜਾਂ ਫਿਰ ਇਸ ਨੂੰ ਰੱਦ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਇਥੇ ਇੰਡਸਟਰੀਅਲ ਪਾਰਕ ਬਣਿਆ ਤਾਂ ਸਤਲੁਜ ਦਰਿਆ ਪ੍ਰਦੂਸ਼ਿਤ ਹੋ ਜਾਵੇਗਾ ਤੇ ਮੱਤੇਵਾੜਾ ਜੰਗਲ ਦੀ ਹੋਂਦ ਖ਼ਤਰੇ ‘ਚ ਆ ਜਾਵੇਗੀ। ਮੇਧਾ ਪਾਟਕਰ ਨੇ ਕਿਹਾ ਕਿ 21 ਨਵੰਬਰ ਨੂੰ ਉਨ੍ਹਾਂ ਨੇ ਵਾਤਾਵਾਰਨ ਪ੍ਰਰੇਮੀਆਂ ਤੇ ਮਾਹਿਰਾਂ ਨਾਲ ਇੰਡਸਟਰੀਅਲ ਪਾਰਕ ਦੀ ਪ੍ਰਸਤਾਵਿਤ ਜਗ੍ਹਾ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਇਥੇ ਇੰਡਸਟਰੀਅਲ ਪਾਰਕ ਬਣਿਆ ਤਾਂ ਉਸ ਦਾ ਪ੍ਰਦੂਸ਼ਿਤ ਪਾਣੀ ਸਤੁਲਜ ‘ਚ ਸੁੱਟਿਆ ਜਾਵੇਗਾ, ਜਿਸ ਨਾਲ ਸਤੁਲਜ ਦਰਿਆ ਹੋਰ ਵੀ ਪ੍ਰਦੂਸ਼ਿਤ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਲੁਧਿਆਣਾ ‘ਚ ਬੁੱਢਾ ਦਰਿਆ ‘ਚ ਸੀਵਰੇਜ ਤੇ ਇੰਡਸਟਰੀ ਦਾ ਜ਼ਹਿਰੀਲਾ ਪਾਣੀ ਬਿਨਾਂ ਟਰੀਟ ਕੀਤੇ ਬੁੱਢਾ ਦਰਿਆ ‘ਚ ਸੁੱਟਿਆ ਜਾ ਰਿਹਾ ਹੈ, ਜੋ ਕਿ ਅੱਗੇ ਸਤਲੁਜ ‘ਚ ਮਿਲਦਾ ਹੈ। ਸਤਲੁਜ ਦੇ ਇਸ ਗੰਦੇ ਪਾਣੀ ਨੂੰ ਮਾਲਵਾ ਸਮੇਤ ਰਾਜਸਥਾਨ ਦੇ ਲੋਕ ਪੀ ਰਹੇ ਹਨ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਇਸ ਤੋਂ ਇਲਾਵਾ ਇਹ ਪਾਰਕ ਮੱਤੇਵਾੜਾ ਜੰਗਲ ਤੇ ਜੰਗਲੀ ਜੀਵਾਂ ਲਈ ਵੀ ਖ਼ਤਰਨਾਕ ਸਾਬਤ ਹੋਵੇਗਾ। ਪਾਟਕਰ ਨੇ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਚੁੱਕਾ ਹੈ ਕਿ ਲੋਕ ਸਾਹ ਨਹੀਂ ਲੈ ਪਾ ਰਹੇ ਹਨ ਤੇ ਇਸ ਤਰ੍ਹਾਂ ਨਦੀਆਂ ਤੇ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਮਾਫ਼ ਨਹੀਂ ਕਰੇਗੀ।

Facebook Comments

Trending