Connect with us

ਪੰਜਾਬੀ

ਮੋਗਾ ਰੈਲੀ ‘ਤੇ ਜਾ ਰਹੇ ਅਕਾਲੀਆਂ ਨੂੰ ਕਿਸਾਨਾਂ ਨੇ ਜੁੱਤੀਆਂ ਦਿਖਾਉਂਦੇ ਹੋਏ ਭਜਾਇਆ

Published

on

Akalis marching on Moga rally were chased away by farmers showing their shoes

ਜਗਰਾਉਂ / ਲੁਧਿਆਣਾ : ਚੌਕੀਮਾਨ ਟੋਲ ਪਲਾਜ਼ਾ ਤੇ ਕਿਸਾਨੀ ਮੋਰਚੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਤੇ ਜਾ ਰਹੇ ਅਕਾਲੀਆਂ ਨੂੰ ਜੁੱਤੀਆਂ ਦਿਖਾ ਕੇ ਰਵਾਨਾ ਕੀਤਾ ਗਿਆ। ਇਹੀ ਨਹੀਂ ਰੈਲੀ ਵਾਹਨਾਂ ਤੇ ਲੱਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਗੂਆਂ ਦੀ ਤਸਵੀਰਾਂ ਵਾਲੇ ਪੋਸਟਰ ਝੰਡੇ ਜ਼ਬਰਦਸਤੀ ਉਤਾਰ ਕੇ ਸੜਕ ਤੇ ਖਿਲਾਰ ਦਿੱਤੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਫ਼ਿਰੋਜ਼ਪੁਰ ਮੁੱਖ ਮਾਰਗ ਪਿੰਡ ਚੌਕੀਮਾਨ ਦੇ ਟੋਲ ਪਲਾਜ਼ਾ ਤੇ ਕਿਸਾਨੀ ਮੋਰਚਾ ਅੱਜ ਉਸ ਸਮੇਂ ਜੁੱਤੀਆਂ ਚੁੱਕ ਕੇ ਵਿਰੋਧ ਲਈ ਖੜ੍ਹਾ ਹੋ ਗਿਆ ,ਜਦੋਂ ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਲਈ ਅਕਾਲੀਆਂ ਦੇ ਵਾਹਨ ਲੰਘ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਸੜਕ ਤੋਂ ਲੰਘ ਰਹੇ ਵਾਹਨਾਂ ਨੂੰ ਰੋਕ ਲਿਆ।

ਇਨ੍ਹਾਂ ਵਾਹਨਾਂ ਤੇ ਲੱਗੇ ਪੋਸਟਰ ਝੰਡੇ ਜਬਰਨ ਉਤਾਰ ਲਏ ਅਤੇ ਸੜਕਾਂ ਤੇ ਖਿਲਾਰ ਦਿੱਤੇ। ਕਿਸਾਨਾਂ ਵੱਲੋਂ ਅਕਾਲੀ ਦਲ ਦੇ ਕਾਫ਼ਲੇ ਦ ਨਾਅਰੇਬਾਜ਼ੀ ਕਰਦਿਆਂ ਵਿਰੋਧ ਕੀਤਾ ਗਿਆ।ਇਸ ਦੌਰਾਨ ਅਕਾਲੀ ਦਲ ਦੇ ਵਾਹਨ ਪਾਰਟੀ ਆਗੂਆਂ ਦੇ ਤਸਵੀਰਾਂ ਵਾਲੇ ਸੜਕ ਤੇ ਖਿੱਲਰੇ ਪੋਸਟਰਾਂ ਉੱਤੋਂ ਹੀ ਲੰਘਾ ਕੇ ਭੱਜੇ । ਚੌਕੀ ਮਾਨ ਪੁਲੀਸ ਚੌਕੀ ਦੀ ਪੁਲਸ ਵੀ ਮੌਕੇ ਤੇ ਪੁੱਜੀ ,ਅਤੇ ਉਨ੍ਹਾਂ ਨੇ ਇਸ ਵਿਰੋਧ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ।

Facebook Comments

Trending