ਸਾਹਨੇਵਾਲ/ ਲੁਧਿਆਣਾ : ਹ ਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪਿਛਲੇ 10 ਸਾਲਾਂ ਕਾਰਜਕਾਲ ਦੌਰਾਨ ਉਨ੍ਹਾਂ ਆਪਣੇ ਹਲਕੇ ਦਾ ਦਿਲੋਂ ਸੰਵਾਰਿਆ, ਕਾਂਗਰਸ ਪਾਰਟੀ ਦੇ ਆਗੂ ਵਾਂਗ ਗੱਲਾਂ ਨਾਲ ਨਹੀਂ ਸੰਵਾਰਿਆ,ਜੋ ਇਸ ਸਮੇਂ ਕਾਂਗਰਸ ਸਰਕਾਰ ਲੋਕਾਂ ਨੂੰ ਡਰਮਾ ਕੇ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਵਿੱਚ ਕਰਕੇ ਦਿਖਾਈ ਹੈ। ਕਾਂਗਰਸ ਪਾਰਟੀ ਵਾਂਗ ਡਰਮਾ ਨਹੀਂ ਕੀਤਾ। ਨ ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਸਰਕਾਰ ਸਮੇਂ ਕੂੰਮ ਕਲਾਂ ਵਿਖੇ 7 ਕਰੋੜ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਬਣਾਇਆ ਅਤੇ ਕੋਰੋਨਾ ਮਹਾਮਾਰੀ ਦੌਰਾਨ ਇਸ ਵਿਸ਼ੇਸ਼ ਸਹੂਲਤਾਂ ਨਾਲ ਲੈਸ ਹਸਪਤਾਲ ਵਿੱਚ ਸੈੰਕੜੇ ਮਰੀਜਾਂ ਦਾ ਇਲਾਜ ਹੋਇਆ ਅਤੇ ਉਨ੍ਹਾਂ ਨੂੰ ਜ਼ਿੰਦਗੀ ਮਿਲੀ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਮੁੜ ਅਕਾਲੀ ਸਰਕਾਰ ਬਣਨ ‘ਤੇ ਉਹ ਹਲਕਾ ਸਾਹਨੇਵਾਲ ਵਿੱਚ ਇੱਕ ਹੋਰ ਹਾਈਟੈੰਕ ਸਹੂਲਤਾਂ ਵਾਲਾ ਸਰਕਾਰੀ ਹਸਪਤਾਲ ਬਣਾਉਣਗੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਆਪਣੇ 10 ਸਾਲਾਂ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਲੁਧਿਆਣਾ ਸ਼ਹਿਰ ਨੂੰ ਦੋਆਬੇ ਨਾਲ ਜੋੜਦਾ ਮੱਤੇਵਾੜਾ ਵਿਖੇ ਸਤਲੁਜ ਦਰਿਆ ‘ਤੇ ਨਵੇਂ ਪੁਲ ਦਾ ਨਿਰਮਾਣ ਕਰਵਾਇਆ ਗਿਆ। ਹਲਕੇ ਦੇ ਸਾਰੇ ਰੇਲਵੇ ਫਾਟਕਾਂ ਉੱਪਰ ਪੁਲਾਂ ਦਾ ਨਿਰਮਾਣ ਕੀਤਾ ਗਿਆ।
ਇਸ ਤੋਂ ਇਲਾਵਾ ਇੰਡਸਟਰੀ ਨੂੰ ਹੁਲਾਰਾ ਦੇਣ ਲਈ ਹਲਕਾ ਸਾਹਨੇਵਾਲ ਦੇ ਅਧੀਨ ਪੈੰਦੇ ਪਿੰਡ ਧਨਾਨਸੂ ਵਿਖੇ ਹਾਈਟੈੰਕ ਸਾਈਕਲ ਵੈਲੀ ਬਣਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਹਲਕਾ ਸਾਹਨੇਵਾਲ ‘ਚ ਸੀਵਰੇਜ਼,ਵਾਟਰ ਸਪਲਾਈ ,ਇੰਟਰਲਾਕ ਟਾਈਲਾਂ ਨਾਲ ਖੂਬਸੂਰਤ ਗਲੀਆਂ-ਸੜਕਾਂ ਦਾ ਨਿਰਮਾਣ ਵੀ ਅਕਾਲੀ ਦਲ ਰਾਜ ਸਮੇਂ ਹੋਇਆ ਸੀ।