Connect with us

ਕਰੋਨਾਵਾਇਰਸ

ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੋਰੋਨਾ ਜਾਂਚ ਕੰਮ ਦੀ ਰਫ਼ਤਾਰ ਹੋਈ ਮੱਧਮ

Published

on

Corona probe slows down due to strike by health department raw workers

ਲੁਧਿਆਣਾ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਕੌਮੀ ਸਿਹਤ ਮਿਸ਼ਨ ਅਧੀਨ ਤਾਇਨਾਤ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜਿਸ ਕਰਕੇ ਸਮੁੱਚੇ ਸਿਹਤ ਵਿਭਾਗ ਦਾ ਕੰਮ ਠੱਪ ਹੋਣ ਕਿਨਾਰੇ ਹੈ, ਜਦਕਿ ਇਸ ਵੇਲੇ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਸਿਰ ‘ਤੇ ਮੰਡਰਾ ਰਿਹਾ ਹੈ।

ਸਿਹਤ ਵਿਭਾਗ ਦੇ ਕੇਵਲ ਕੱਚੇ ਮੁਲਾਜ਼ਮ ਹੀ ਹੜਤਾਲ ‘ਤੇ ਨਹੀਂ, ਬਲਕਿ ਰੈਗੂਲਰ ਦਫਤਰੀ ਕਾਮੇ ਵੀ ਸੰਘਰਸ਼ ਦੇ ਰਾਹ ‘ਤੇ ਤੁਰ ਪਏ ਹਨ। ਪੰਜਾਬ ਸਰਕਾਰ ਵਲੋਂ ਓਮੀਕਰੋਨ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੂਬੇ ਵਿਚ ਕੋਰੋਨਾ ਜਾਂਚ ਵਧਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ, ਪਰ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਾਂਚ ਦਾ ਕੰਮ ਪਹਿਲਾਂ ਨਾਲੋਂ ਘੱਟ ਕੇ ਅੱਧਾ ਰਹਿ ਗਿਆ ਹੈ।

ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਸਾਹਿਲ ਵਰਮਾ ਨੇ ਦੱਸਿਆ ਸਿਹਤ ਵਿਭਾਗ ਵਲੋਂ ਕੋਰੋਨਾ ਜਾਂਚ ਦੇ ਕੰਮ ਨੂੰ ਹੋਰ ਤੇਜ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ, ਪਰ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਾਂਚ ਦਾ ਗ੍ਰਾਫ ਨੀਵਾਂ ਚਲਿਆ ਗਿਆ ਹੈ।

Facebook Comments

Trending