Connect with us

ਪੰਜਾਬੀ

ਵਿਧਾਇਕ ਢਿੱਲੋਂ ਨੇ ਮਾਛੀਵਾੜਾ ਬਲਾਕ ਦੇ 24 ਪਿੰਡਾਂ ਨੂੰ ਵੰਡੇ ਗਰਾਂਟਾਂ ਦੇ ਗੱਫ਼ੇ

Published

on

MLA Dhillon distributed grants to 24 villages of Machhiwara block

ਸ੍ਰੀ ਮਾਛੀਵਾੜਾ ਸਾਹਿਬ / ਲੁਧਿਆਣਾ : ਬਲਾਕ ਮਾਛੀਵਾੜਾ ਦੇ ਅਧੀਨ ਆਉਂਦੇ 24 ਪਿੰਡਾਂ ‘ਚ ਕਾਂਗਰਸ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਉਨਾਂ ਦੇ ਪੋਤਰੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰੋਪਰੇਸ਼ਨ ਦੇ ਡਾਇਰੈਕਟਰ/ਪ੍ਰਬੰਧਕ ਕਰਨਵੀਰ ਸਿੰਘ ਢਿੱਲੋਂ ਨੇ ਸੰਯੁਕਤ ਰੂਪ ‘ਚ ਮਾਛੀਵਾੜਾ ਬਲਾਕ ਦੇ 24 ਪਿੰਡਾਂ ਨੂੰ 1 ਕਰੋੜ 3 ਲੱਖ ਰੁਪਏ ਦੀ ਗਰਾਂਟਾਂ ਦੇ ਗੱਫ਼ੇ ਵੰਡੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤਾਂ ਇਸ ਰਾਸ਼ੀ ਨਾਲ ਆਪੋ-ਆਪਣੇ ਪਿੰਡਾਂ ਦੇ ਵਿਕਾਸ ਕਾਰਜ਼ ਕਰਵਾਉਣ। ਜਾਣਕਾਰੀ ਅਨੁਸਾਰ ਮੰਡ ਸ਼ੇਰੀਆਂ, ਮੁਹੱਦੀਪੁਰ, ਸ਼ਰਬਤਗੜ੍ਹ, ਬਹਿਲੋਲਪੁਰ ਸਮੇਤ ਹੋਰ ਬਹੁਤ ਸਾਰੇ ਪਿੰਡਾਂ ਨੂੰ ਲੱਖਾਂ ਰੁਪਏ ਦੀ ਗਰਾਂਟ ਵੰਡੀ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਹ ਰਾਸ਼ੀ ਪਿੰਡਾਂ ਦੇ ਵਿਕਾਸ ਲਈ ਭੇਜੀ ਗਈ ਹੈ ਇਸ ਕਰਕੇ ਇਹ ਜਲਦ ਤੋਂ ਜਲਦ ਵਿਕਾਸ ਕਾਰਜ਼ਾਂ ‘ਤੇ ਲਗਾਈ ਜਾਵੇ ਤਾਂ ਜੋ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਸਾਰਾ ਪੈਸਾ ਵਰਤੋਂ ‘ਚ ਆ ਸਕੇ।

ਕਰਨਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਸਮਰਾਲਾ ‘ਚ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਤੇ ਸਪਲਾਈ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ 3 ਨਵੇਂ 66 ਕੇਵੀ ਦੇ ਬਿਜਲੀ ਗਰਿੱਡ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਬੇਟ ਖੇਤਰ ‘ਚ ਬਿਜਲੀ ਸਪਲਾਈ ‘ਚ ਸੁਧਾਰ ਲਿਆਉਣ ਲਈ ਸੈਸੋਂਵਾਲ ਕਲਾਂ ਵਿਖੇ ਇੱਕ ਬਿਜਲੀ ਗਰਿੱਡ ਲਗਾਇਆ ਜਾਵੇਗਾ ਤੇ ਉਸ ਤੋਂ ਇਲਾਵਾ ਇੱਕ ਸਮਰਾਲਾ ਸ਼ਹਿਰ ਦੇ ਪਿੰਡ ਨੇੜ੍ਹੇ ਇੱਕ ਹੋਰ ਗਰਿੱਡ ਲਈ ਜਗ੍ਹਾ ਦੇਖੀ ਜਾ ਰਹੀ ਹੈ।

Facebook Comments

Trending