ਲੁਧਿਆਣਾ : ਪੰਜਾਬ ’ਚ ਪਿਛਲੇ ਹਫ਼ਤੇ ਚਾਰ ਦਿਨਾਂ ਤਕ ਗੜਬੜ ਵਾਲੀਆਂ ਪੱਛਮੀ ਪੌਣਾਂ ਕਾਰਨ ਬੱਦਲਾਂ ਨੇ ਡੇਰਾ ਲਾਈ ਰੱਖਿਆ ਸੀ। ਬੱਦਲਾਂ ਦਰਮਿਆਨ ਤੇਜ਼ ਹਵਾਵਾਂ ਚੱਲਣ ਨਾਲ ਠੰਢ ਵੱਧ ਗਈ ਸੀ। ਸੂਬੇ ਦੇ ਕਈ ਇਲਾਕਿਆਂ ’ਚ ਦਿਨ ਦਾ ਪਾਰਾ ਕਾਫ਼ੀ ਹੇਠਾਂ ਤਕ ਆ ਗਿਆ ਸੀ ਪਰ ਇਸ ਹਫ਼ਤੇ ਤੋਂ ਲਗਾਤਾਰ ਦੋ ਦਿਨਾਂ ਤੋਂ ਧੁੱਪ ਖਿੜ ਰਹੀ ਹੈ ਜਿਸ ਨਾਲ ਠੰਢ ਤੋਂ ਰਾਹਤ ਹੈ।
ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਚਾਰ ਦਿਨ ਬਾਅਦ ਪੰਜਾਬ ’ਚ ਮੌਸਮ ਮੁੜ ਕਰਵਟ ਬਦਲੇਗਾ। 11 ਦਸੰਬਰ ਤਕ ਮੌਸਮ ਸਾਫ਼ ਰਹੇਗਾ ਪਰ 12 ਦਸੰਬਰ ਤੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਮੁੜ ਸਰਗਰਮ ਹੋਣ ਪਿੱਛੋਂ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਨਾਲ ਸਮੌਗ ਤੋਂ ਵੀ ਰਾਹਤ ਮਿਲ ਜਾਵੇਗੀ।