ਲੁਧਿਆਣਾ : ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕਰਦਿਆਂ ਪ੍ਰਸ਼ਾਸਨਿਕ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਦੀ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜ ਮੈਂਬਰੀ ਟੀਮ ਵਿਚ ਸ਼ਾਮਲ ਰਵਨੀਤ, ਅਮਨਪ੍ਰਰੀਤ, ਜਸ਼ਨਦੀਪ, ਗਰਿਮਾ ਤੇ ਗੁਰਲੀਨ ਕੌਰ ਅੌਲਖ ਨੇ ਮੁੱਖ ਅਧਿਆਪਕ ਨੇਹਾ ਰਤਨ, ਅੰਗਰੇਜ਼ੀ ਅਧਿਆਪਕਾ ਮੀਨਾਕਸ਼ੀ ਗ਼ਾਲਿਬ ਤੇ ਸੁਖਜੀਵਨ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਵਿਸਥਾਰ ‘ਚ ਜਵਾਬ ਦਿੱਤਾ ਗਿਆ। ਇੱਕੋ ਸਮੇਂ ਕਈ ਕੰਮ ਕਿਵੇਂ ਕਰਦੇ ਹੋ ਪੁੱਛਣ ਤੇ ਉਨ੍ਹਾਂ ਜਵਾਬ ਦਿੱਤਾ ਕਿ ਹਰ ਕਿਸੇ ‘ਚ ਇਹ ਕਾਬਲੀਅਤ ਹੁੰਦੀ ਹੈ ਪਰ ਕੋਈ ਵੀ ਚੰਗਾ ਕੰਮ ਟੀਮ ਵਰਕ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਇਸ ਲਈ ਆਪਣੀ ਟੀਮ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਆਪਣੇ ਉਚ ਅਹੁਦੇ ‘ਤੇ ਪੁੱਜਣ ਤੇ ਆਪਣੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਆਪਣੇ ਮਾਪਿਆਂ ਨੂੰ ਦਿੱਤਾ।
ਉਨ੍ਹਾਂ ਕਿਹਾ ਜੀਵਨ ‘ਚ ਅੱਗੇ ਵਧਣ ਲਈ ਵਡਿਆਂ ਦੇ ਆਸ਼ੀਰਵਾਦ ਤੇ ਸਹਿਯੋਗ ਦੀ ਲੋੜ ਹੁੰਦੀ ਹੈ ਪਰ ਸਾਨੂੰ ਸਵੈ-ਨਿਰਭਰ ਵੀ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਖ਼ਾਸ ਤੌਰ ਤੇ ਰੋਜ਼ਾਨਾ ਅਖ਼ਬਾਰ ਪੜ੍ਹਨ ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਾਡੀ ਯਾਦ ਸ਼ਕਤੀ ਤੇਜ਼ ਹੁੰਦੀ ਹੈ ਤੇ ਜਾਣਕਾਰੀ ਵਿਚ ਵੀ ਵਾਧਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਪਿਆਰ ਦਾ ਪ੍ਰਤੀਕ ਤੋ ਹਫਾ ਦੇ ਕੇ ਇੱਕ ਚੰਗੀ ਸੇਧ ਦਿੰਦੇ ਹੋਏ ਵਧੀਆ ਨਾਗਰਿਕ ਬਣਨ ਲਈ ਵੀ ਪੇ੍ਰਿਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਕੇਸ਼ ਅਗਰਵਾਲ, ਮੈਨੇਜਿੰਗ ਡਾਇਰੈਕਟਰ ਸ਼ੀਫੂ ਅਗਰਵਾਲ ਤੇ ਡਾਇਰੈਕਟਰ ਪਲਵੀ ਅਗਰਵਾਲ ਵੀ ਹਾਜਰ ਸਨ।