ਲੁਧਿਆਣਾ : ਆਰੀਆ ਕਾਲਜ ਲੁਧਿਆਣਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ‘ਤੇ ਆਰੀਆ ਪ੍ਰਤੀਨਿਧੀ ਸਭਾ, ਪੰਜਾਬ ਅਤੇ ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਸ਼ਰਮਾ ,ਮੁੱਖ ਮਹਿਮਾਨ ਅਤੇ ਸ਼੍ਰੀ ਪ੍ਰੇਮ ਭਾਰਦਵਾਜ, ਮੁੱਖ ਸਕੱਤਰ, ਆਰੀਆ ਪ੍ਰਤੀਨਿਧੀ ਸਭਾ, ਪੰਜਾਬ ਅਤੇ ਸ਼੍ਰੀ ਅਸ਼ੋਕ ਪਰੂਥੀ, ਰਜਿਸਟਰਾਰ, ਆਰੀਆ ਵਿਦਿਆ ਪ੍ਰੀਸ਼ਦ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਵਾਗਤ, ਜੋਤੀ ਪ੍ਰਜਵਲਨ ਅਤੇ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ। ਪ੍ਰਿੰਸੀਪਲ ਡਾ. ਸਵਿਤਾ ਉੱਪਲ ਨੇ ਕਾਲਜ ਦੀਆਂ ਸਾਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵਰਣਨ ਕੀਤਾ। ਇਸ ਤੋਂ ਬਾਅਦ ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੀ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਮੁੱਖ ਮਹਿਮਾਨ ਦੀ ਜਾਣ ਪਛਾਣ ਕਰਦੇ ਹੋਏ ਨੈਕ ਦੀ ਪ੍ਰਕਿਰਿਆ ਦੇ ਯਾਦਗਾਰੀ ਪਲਾਂ ਨੂੰ ਤਾਜ਼ਾ ਕੀਤਾ।
ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਮਾਈਮ, ਮਿਮਿਕਰੀ, ਲੋਕ ਗੀਤ, ਸਮੂਹ ਗੀਤ, ਲੁੱਡੀ ਅਤੇ ਫੋਕ ਆਰਕੈਸਟਰਾ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਯੂਨੀਵਰਸਿਟੀ ਦੇ 38 ਟਾਪਰਾਂ ਅਤੇ ਵੇਦ ਸਪਤਾਹ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟਰਾਫੀਆਂ ਵੀ ਦਿੱਤੀਆਂ ਗਈਆਂ। ਮੁੱਖ ਮਹਿਮਾਨ ਸ਼੍ਰੀ ਸੁਦਰਸ਼ਨ ਸ਼ਰਮਾ ਨੇ NAAC ਵਿੱਚ ‘ਏ’ ਗ੍ਰੇਡ ਪ੍ਰਾਪਤ ਕਰਨ ਲਈ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪ੍ਰੋਗਰਾਮ ਦੀ ਸਮਾਪਤੀ ‘ਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ IQAC ਕੋਆਰਡੀਨੇਟਰ ਸ਼੍ਰੀਮਤੀ ਸੁਕਸ਼ਮ ਆਹਲੂਵਾਲੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ।