ਪਾਇਲ / ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 9 ਦਸੰਬਰ ਨੂੰ ਹਲਕਾ ਪਾਇਲ ਦਾ ਦੌਰਾ ਕਰਕੇ ਲੋਕ ਮਿਲਣੀ ਕਰਨਗੇ ਤੇ ਇਸੇ ਦਿਨ ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਿਰਾਜ ਸਿੰਘ ਦੇ ਕਾਂਸੀ ਦੇ ਬੁਤ ਨੂੰ ਲੋਕ ਅਰਪਿਤ ਕਰਨਗੇ।
ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਰਪੰਚਾਂ ਨਾਲ ਆਪਣੇ ਦਫਤਰ ‘ਚ ਮੀਟਿੰਗ ਉਪਰੰਤ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 9 ਦਸੰਬਰ ਨੂੰ ਹਲਕਾ ਪਾਇਲ ‘ਚ ਪੁੱਜਣਗੇ।
ਉਨ੍ਹਾਂ ਦੱਸਿਆ ਚੰਨੀ ਦਾ ਹਲਕਾ ਪਾਇਲ ‘ਚ ਇਹ ਪਹਿਲਾ ਦੌਰਾ ਹੈ ਤੇ ਮੁੱਖ ਮੰਤਰੀ ਸਵੇਰੇ 9.30 ਪਿੰਡ ਰੱਬੋਂ ਪੁੱਜਣਗੇ ਜਿੱਥੇ ਜੰਗੇ ਅਜ਼ਾਦੀ ਦੇ ਮਹਾਨ ਸ਼ਹੀਦ ਬਾਬਾ ਮਹਿਰਾਜ ਸਿੰਘ ਦੇ ਪੰਜਾਬ ਸਰਕਾਰ ਵੱਲੋ ਬਣਾਏ ਬੁਤ ਨੂੰ ਲੋਕ ਅਰਪਿਤ ਕਰਨਗੇ।
ਮੁੱਖ ਮੰਤਰੀ ਅਨਾਜ਼ ਮੰਡੀ ਪਾਇਲ ‘ਚ 10 ਵਜੇ ਪੁੱਜਣਗੇ। ਚੰਨੀ ਪਾਇਲ ਵਿਖੇ ਹਲਕਾ ਪਾਇਲ ਦੇ ਹਜ਼ਾਰਾਂ ਵਰਕਰਾਂ ਨਾਲ਼ ਮਿਲਣੀ ਕਰਨਗੇ। ਲੱਖਾ ਪਾਇਲ ਨੇ ਕਿਹਾ ਮੁੱਖ ਮੰਤਰੀ ਚੰਨੀ ਦੀ ਪਾਇਲ ਫੇਰੀ ਸਬੰਧੀ ਹਲਕਾ ਪਾਇਲ ਨੂੰ ਜ਼ੋਨਾਂ ‘ਚ ਵੰਡ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਚੰਨੀ ਦੀ ਪਾਇਲ ਫੇਰੀ ਨੂੰ ਇਤਿਹਾਸਿਕ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ।