ਲੁਧਿਆਣਾ : ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਅਧੀਨ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਵੇਂ ਉਸਾਰੇ ਗਏ ਦਰਬਾਰ ਹਾਲ ਦਾ ਰਸਮੀ ਤੋਂਰ ਤੇ ਉਦਘਾਟਨ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੰੂਜ ਵਿੱਚ ਕੀਤਾ ਗਿਆ।
ਨਵੇਂ ਦਰਬਾਰ ਹਾਲ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਗੁਰ ਗਿਆਨ ਵਿਖੇ ਰੱਖੇ ਗਏ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਾਲਿਆਂ ਦੀ ਸੇਵਾ ਹੇਠ ਨਵੇਂ ਬਣਾਏ ਗਏ ਦਰਬਾਰ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਬਿਰਾਜਮਾਨ ਕਰਨ ਲਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ, ਮਹਾਪੁਰਸ਼ਾਂ, ਸਿੰਘ ਸਾਹਿਬਾਨਾਂ ਤੇ ਪ੍ਰਮੁੱਖ ਧਰਾਮਿਕ ਸ਼ਖਸ਼ੀਅਤਾਂ ਤੇ ਇਲਾਕੇਂ ਦੀਆਂ ਸੰਗਤਾਂ ਨੇ ਆਪਣਿਆਂ ਹਾਜ਼ਰੀਆਂ ਭਰਇਆਂ।
ਇਸ ਦੌਰਾਨ ਉਘਾਟਨੀ ਸਮਾਗਮ ਦੀ ਆਰੰਭਤਾ ਸਭ ਤੋਂ ਪਹਿਲਾ ਸੱਚਖੰਡ ਸ਼੍ਰੀ ਹਰਿਮੰਦਰ ਸਾਿਹਬ ਦੇ ਹਾਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਲੋਪੋਕੇ ਦੇ ਕੀਰਤਨੀ ਜੱਥੇਂ ਨੇ ਗੁਰਬਾਣੀ ਦਾ ਅਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਦਘਾਟਨੀ ਸਮਾਗਮ ਮੋਂਕੇ ਤੋਰ ਤੇ ਆਪਣੀ ਹਾਜ਼ਰੀ ਲਗਾਉਣ ਲਈ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਇੱਕਤਰ ਹੋਈਆ ਸੰਗਤਾਂ ਨਾਲ ਕਰਦਿਆ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਬਾਣੀ ਨੂੰ ਨਿਰਾਧਿਤ ਰਾਗਾਂ ਵਿੱਚ ਗਾਉਣ ਦੀ ਆਲੋਪ ਹੋ ਰਹੀ ਪ੍ਰੰਪਰਾਂ ਨੂੰ ਪੁਨਰ ਸੁਰਜੀਤ ਕਰਨ ਲਈ ਜੋ ਇਸ ਸਥਾਨ ਤੇ ਬੂਟਾ ਲਗਾਇਆ ਸੀ ਉਹ ਅੱਜ ਇੱਕ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ।
ਉਦਘਾਟਨੀ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਸੰਤ ਨਰਰਿੰਦਰ ਸਿੰਘ ਜੀ ਕਾਰਸੇਵਾ ਵਾਲੇ, ਪਦਮ ਸ਼੍ਰੀ ਡਾ. ਸੁਰਜੀਤ ਸਿੰਘ ਪਾਤਰ ਸਮੇਤ ਕਈ ਸੰਤਾਂ ਮਹਾਪੁਰਖਾਂ ਵੱਲੋਂ ਸਾਂਝ ਰੂਪ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜੱਵਦੀ ਟਕਸਾਲ ਵੱਲੋਂ ਸੰਪਾਦਨ ਕੀਤੀ ਗਈ ਪੁਸਤਕ ‘ਗੁਰੂ ਤੇਗ ਬਹਾਦਰ ਪਰਮ ਕ੍ਰਿਪਾਲਾ’ ਨੂੰ ਸੰਗਤ ਅਰਪਿਤ ਕੀਤਾ।
ਇਸ ਦੋਰਾਨ ਉਦਘਾਟਨੀ ਸਮਾਗਮ ਵਿੱਚ ਪੁੱਹਜੇ ਸੰਤ ਮਹਾਪੁਰਖਾਂ, ਸਿੰਘ ਸਾਹਿਬਾਨਾਂ ਤੇ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਸਤਿਗੁਰੂ ਦੀ ਅਪਾਰ ਬਖਸ਼ੀਸ਼ ਅਤੇ ਦੇਸ਼ਾਂ ਵਿਦੇਸ਼ਾ ਵਿੱਚ ਵਸਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਦੇ ਨਾਲ ਲਗਭਗ ਛੇ ਸਾਲ ਦੇ ਅਰਸੇ ਵਿੱਚ ਤਿਆਰ ਹੋਇਆਂ ਉਕਤ ਦਰਬਾਰ ਹਾਲ ਸੰਤ ਬਾਬਾ ਸੁਚਾ ਸਿੰਘ ਜੀ ਦੇ ਦੇਖੇ ਹੋਏ ਸੁਪਨੇ ਦਾ ਪ੍ਰਤੀਬਿੰਬ ਹੈ। ਇਸ ਦੌਰਾਨ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਉਦਘਾਟਨੀ ਸਮਾਗਮ ਵਿੱਚ ਪੁੱਜੇ ਸਮੂਹ ਸੰਤ ਮਹਾਪੁਰਖਾਂ ਤੇ ਧਾਰਮਿਕ ਸਖਸ਼ੀਅਤਾਂ ਨੂੰ ਸਿਰਪਉ ਬਖਸ਼ੀਸ਼ ਕਰਕੇ ਸਨਮਾਨਿਤ ਵੀ ਕੀਤਾ।