Connect with us

ਖੇਤੀਬਾੜੀ

ਡੀ ਏ ਪੀ ਤੋਂ ਬਾਅਦ ਹੁਣ ਯੂਰੀਆਂ ਦੀ ਘਾਟ, ਖਾਦ ਦੀ ਕਮੀ ਨੂੰ ਦੂਰ ਕਰੇ ਸਰਕਾਰ

Published

on

After DAP, now the government should address the shortage of urea and fertilizer

ਭੂੰਦੜੀ / ਲੁਧਿਆਣਾ : ਕਿਸਾਨਾਂ ਨੂੰ ਡੀਏਪੀ ਖਾਦ ਤੋਂ ਬਾਅਦ ਹੁਣ ਯੂਰੀਆਂ ਦੀ ਕਿਲਤ ਨਾਲ ਜੂਝਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰੀਆਂ ਖਾਦ ਦੀ ਭਾਰੀ ਕਿਲਤ ਕਾਰਨ ਸਹਿਕਾਰੀ ਸਭਾਵਾ ਕਰਮਚਾਰੀ ਯੂਨੀਅਨ ਪੰਜਾਬ ਦੇ ਸਰਕਲ ਜਗਰਾਓਂ ਦੀ ਮੀਟਿੰਗ ਹੋਈ। ਜਿਸ ਵਿੱਚ ਯੂਨੀਅਨ ਦੇ ਮੈਂਬਰਾਂ ਸਰਕਾਰ ਨੂੰ ਫੌਰੀ ਧਿਆਨ ਦੇਣ ਲਈ ਕਿਹਾ ਗਿਆ।

ਨਵਦੀਪ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਸਭਾਵਾ ਨੂੰ ਰੈਂਕ ‘ਚੋਂ 70 ਪ੍ਰਤੀਸਤ ਅਤੇ ਪ੍ਰਾਈਵੇਟ ਨੂੰ 30 ਪ੍ਰਤੀਸਤ ਸਪਲਾਈ ਹੋਣ ਦੇ ਬਾਵਜੂਦ ਸਹਿਕਾਰੀ ਸਭਾਵਾ ਵਿੱਚ ਯੂਰੀਆ ਨਹੀਂ ਪਹੁੰਚ ਰਿਹਾ ਤੇ ਪ੍ਰਾਈਵੇਟ ਡੀਲਰਾਂ ਕੋਲ ਖਾਦ ਆਮ ਹੈ।

ਉਹਨਾਂ ਕਿਹਾ ਕਿ ਜਗਰਾਓਂ ਦੀਆਂ 64 ਸਭਾਵਾਂ ਦੀ ਖਾਦ ਦੀ ਮੰਗ 17800 ਕੁਇੰਟਲ ਹੈ ਤੇ ਉਹਨਾਂ 2600 ਹੀ ਸਪਲਾਈ ਮਿਲ ਰਹੀ ਹੈ। ਉਹਨਾਂ ਮੰਗ ਕੀਤੀ ਕਿ ਇਸ ਸਮੇਂ ਫਸਲ ਨੂੰ ਖਾਦ ਦੇਣ ਦਾ ਸਮਾਂ ਹੈ ਤੇ ਜਿਸ ਕਾਰਨ ਕਿਸਾਨ ਉਹਨਾਂ ਤੋਂ ਲਗਤਾਰ ਖਾਦ ਦੀ ਮੰਗ ਕਰ ਰਹੇ ਹਨ ਤੇ ਖਾਦ ਜਲਦੀ ਮੁਹੱਈਆ ਕਰਵਾਈ ਜਾਵੇ।

Facebook Comments

Trending