Connect with us

ਪੰਜਾਬੀ

ਖੇਡਾਂ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ- ਹਰਪ੍ਰੀਤ ਸਿੰਘ

Published

on

Sports are very important for a healthy body - Harpreet Singh

ਖੰਨਾ :   ਏਐੱਸ ਗਰੁੱਪ ਆਫ ਇੰਸਟੀਚਿਊਸ਼ਨਸ ਵਿਖੇ ਬੈਡਮਿੰਟਨ ਤੇ ਵਾਲੀਵਾਲ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਐੱਮਬੀਏ, ਬੀਬੀਏ ਤੇ ਬੀਕਾਮ (ਆਨਰਜ) ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਖੇਡਾਂ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ‘ਚ ਵੱਧ ਤੋਂ ਵੱਧ ਭਾਗ ਲੈਣ ਲਈ ਪੇ੍ਰਿਆ।

ਬੈਡਮਿੰਟਨ ਮੁਕਾਬਲਿਆਂ ‘ਚ ਵਿਦਿਆਰਥਣਾਂ ਹਰਜੋਤ ਕੌਰ ਨੇ ਪਹਿਲਾ ਤੇ ਕੁਸੁਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਸ਼ਾਲ ਸ਼ਰਮਾ ਨੇ ਬੈਡਮਿੰਟਨ ਮੁਕਾਬਲਿਆਂ ‘ਚ ਪਹਿਲਾ ਤੇ ਸ਼ੁਭਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ ਮੁਕਾਬਲਿਆਂ ‘ਚ ਮੁੰਡਿਆਂ ਦੀ ਟੀਮ ‘ਚੋਂ ਕੈਪਟਨ ਗੁਰਿੰਦਰ ਸਿੰਘ ਦੀ ਟੀਮ ਨੇ ਪਹਿਲਾ ਤੇ ਕੈਪਟਨ ਗਗਨਦੀਪ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।

ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਸੰਸਥਾ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਬਰਿੰਦਰ ਡੈਵਿਟ, ਕਾਲਜ ਸਕੱਤਰ ਸੰਜੀਵ ਸਾਹਨੇਵਾਲੀਆ ਤੇ ਹੋਰਨਾਂ ਮੈਂਬਰਾਂ ਨੇ ਕਾਲਜ ਵੱਲੋ ਕਰਵਾਏ ਇਸ ਪੋ੍ਗਰਾਮ ਦੀ ਸ਼ਲ਼ਾਘਾ ਕੀਤੀ।

Facebook Comments

Trending