Connect with us

ਪੰਜਾਬੀ

ਉਚੇਰੀ ਸਿੱਖਿਆ ਵਿਭਾਗ ਦੀਆ ਮਾਰੂ ਨੀਤੀਆ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ

Published

on

Protests against the deadly policies of the higher education department

ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਵਿਖੇ ਗੇਸਟ ਫੈਕਲਟੀ ਅਧਿਆਪਕਾ ਵੱਲੋਂ ਪੰਜਾਬ ਸਰਕਾਰ ਤੇ ਉਚੇਰੀ ਸਿੱਖਿਆ ਵਿਭਾਗ ਦੀਆ ਮਾਰੂ ਨੀਤੀਆ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ 1091 ਪੋਸਟਾਂ ਕੱਢਣ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ 906 ਗੇਸਤ ਫਕੇਲਟੀ ਸਹਾਇਕ ਪ੍ਰੋਫੈਸਰਾ ਨੂੰ ਅਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ। ਜਦੋਂ ਨਵੇਂ ਅਧਿਆਪਕ ਆਉਣ ਗੇ ਤਾਂ ਪੁਰਾਣਿਆ ਨੂੰ ਚੰਨੀ ਸਰਕਾਰ ਘਰ ਤੋਰਨ ਦੀ ਤਿਆਰੀ ਵਿਚ ਬੈਠੀ ਹੈ।ਇਕ ਪਾਸੇ ਮਜੂਦਾ ਪੰਜਾਬ ਸਰਕਾਰ ਪਿਛਲੇ 4-5 ਸਾਲਾਂ ਤੋਂ ਨੌਜਵਾਨ ਨੂੰ ਘਰ ਘਰ ਰੋਜ਼ਗਾਰ ਦੇਣ ਦਾ ਵਾਦਾ ਕਰ ਰਹੀ ਹੈ ਤੇ ਦੂਜੇ ਪਾਸੇ 906 ਗੇਸਟ ਫਕੇਲਟੀ ਦਾ ਰੁਜਗਾਰ ਖੋ ਕੇ ਉਹਨਾਂ ਨੂੰ ਬੇਰੁਜਗਰ ਕਰ ਰਹੀ ਹੈ। ਅੱਜ ਤੱਕ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ ਪਰੰਤੂ ਇਸ ਅੰਨੀ ਸਰਕਾਰ ਨੂੰ ਕੋਈ ਅਸਰ ਨਾ ਹੋਇਆ।

ਜਿਸ ਕਰਕੇ ਇਹ ਸੰਘਰਸ਼ ਨੂੰ ਤਿੱਖਾ ਕਰਨ ਲਈ ਅਧਿਆਪਕ ਵੱਲੋਂ ਚਿਤਾਵਨੀ ਦਿੱਤੀ ਗਈ ਕਿਉ ਕਿ ਉਹਨਾਂ ਦੀਆ ਨੀਤੀਆ ਦੇ ਨਤੀਜੇ ਬਹੁਤ ਮਾਰੂ ਹੋਣਗੇ। ਇਸ ਕਰਕੇ ਕਾਲਜ ਦੇ ਅਧਿਆਪਕਾਂ ਨੇ ਵਿਰੌਧ ਪ੍ਰਦਰਸ਼ਨ ਵਿੱਚ ਜੰਮ ਕੇ ਨਾਰੇ ਬਾਜੀ ਕੀਤੀ। ਜੇਕਰ ਪੰਜਾਬ ਸਰਕਾਰ ਨੇ ਸਾਡੀਆ ਮੰਗਾ ਨਾ ਮੰਨਿਆ ਤਾ ਇਹ ਰੋਸ ਪ੍ਰਦਰਸ਼ਨ ਦਿਨ ਪ੍ਰਤੀ ਦਿਨ ਤਿੱਖਾ ਰੰਗ ਲੈਂਦਾ ਜਾਵੇਗਾ।

Facebook Comments

Trending