Connect with us

ਇੰਡੀਆ ਨਿਊਜ਼

ਹਰਿਆਣਾ ਦੇ ਸੀਐੱਮ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਕਿਹਾ- ਕਿਸਾਨ ਅੰਦੋਲਨ 4 ਦਸੰਬਰ ਨੂੰ ਹੋ ਜਾਵੇਗਾ ਖ਼ਤਮ

Published

on

Capt Amarinder Singh meets CM of Haryana

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਚਾਨਕ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਨੂੰ ਮਿਲਣ ਪੁੱਜੇ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ 4 ਦਸੰਬਰ ਨੂੰ ਖ਼ਤਮ ਹੋ ਜਾਵੇਗਾ। ਕਈ ਆਗੂ ਕਿਸਾਨ ਨੇਤਾ ਉਨ੍ਹਾਂ ਦੇ ਸੰਪਰਕ ‘ਚ ਹਨ।

ਕੈਪਟਨ ਨਾਲ ਜੁੜੇ ਲੋਕ ਹਾਲਾਂਕਿ ਇਸ ਨੂੰ ਰਸਮੀ ਮੁਲਾਕਾਤ ਦੱਸ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਹਾਲ ਦੇ ਦਿਨਾਂ ‘ਚ ਕੈਪਟਨ ਭਾਜਪਾ ਪ੍ਰਤੀ ਨਰਮ ਹੋਏ ਹਨ, ਉਸ ਲਿਹਾਜ਼ ਨਾਲ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸੀਐੱਮ ਰਹਿੰਦੇ ਹੋਏ ਹਰਿਆਣਾ-ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਤੇ ਮਨੋਹਰ ਲਾਲ ਦਾ ਛੱਤੀਸ ਦਾ ਅੰਕੜਾ ਰਿਹਾ ਹੈ।

ਐੱਸਵਾਈਐੱਲ ਨਹਿਰ ਨਿਰਮਾਣ, ਚੰਡੀਗੜ੍ਹ ਰਾਜਧਾਨੀ, ਵਿਧਾਨ ਸਭਾ ਭਵਨ ‘ਚ ਜ਼ਿਆਦਾ ਹਿੱਸੇਦਾਰੀ ਤੇ ਹਾਈ ਕੋਰਟ ਇਹ ਹਰਿਆਣਾ ਤੇ ਪੰਜਾਬ ਦੋਵਾਂ ਦੇ ਮੁੱਦੇ ਹਨ। ਐੱਸਵਾਈਐੱਲ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਹਮਲਾਵਰ ਰਹੇ ਹਨ ਤੇ ਹਰਿਆਣਾ ਦੀ ਸਰਕਾਰ ਨੂੰ ਘੇਰਦੇ ਰਹੇ ਹਨ। ਹੁਣ ਸੀਐੱਮ ਅਹੁਦੇ ਤੋਂ ਹਟਣ ਤੇ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਕੈਪਟਨ ਨੇ ਆਪਣੀ ਪਾਰਟੀ ਦਾ ਗਠਨ ਕੀਤਾ ਹੈ।

ਪੰਜਾਬ ‘ਚ ਵਿਧਾਨ ਸਭਾ ਚੋਣ ਵਰ੍ਹੇ 2022 ਦੀ ਸ਼ੁਰੂਆਤ ‘ਚ ਹੀ ਹੋਣੀ ਹੈ। ਅਜਿਹੇ ਵਿਚ ਕੈਪਟਨ ਆਪਣੀ ਨਵੀਂ ਪਾਰਟੀ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਕੈਪਟਨ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।

Facebook Comments

Trending