Connect with us

ਪੰਜਾਬੀ

ਡੇਂਗੂ ਦਾ ਕਹਿਰ ਜਾਰੀ, ਪੰਜ ਨਵੇਂ ਮਾਮਲਿਆਂ ਦੀ ਪੁਸ਼ਟੀ

Published

on

Dengue outbreak continues, five new cases confirmed

ਲੁਧਿਆਣਾ : ਜ਼ਿਲ੍ਹੇ ‘ਚ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਿਹਤ ਵਿਭਾਗ ਨੇ ਡੇਂਗੂ ਦੇ 5 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ । ਇਹ ਸਾਰੇ ਮਰੀਜ਼ ਪਾਸ਼ ਇਲਾਕੇ ਦੇ ਰਹਿਣ ਵਾਲੇ ਰਹੇ। ਇਸ ਤੋਂ ਇਲਾਵਾ ਦੂਜੇ ਜ਼ਿਲਿ੍ਹਆਂ ਦੇ ਰਹਿਣ ਵਾਲੇ 11 ਮਰੀਜ਼ ਵੀ ਡੇਂਗੂ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ‘ਚ ਹੁਣ ਤਕ ਡੇਂਗੂ ਦੇ 1782 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਵਿੱਚੋਂ ਲੁਧਿਆਣਾ ਦੇ ਸ਼ਹਿਰ ਇਲਾਕੇ ਤੋਂ ਹੀ 13165 ਡੇਂਗੂ ਮਰੀਜ਼ ਮਿਲੇ ਹਨ।

ਉੱਥੇ ਦੂਜੇ ਜ਼ਿਲਿ੍ਹਆਂ ਦੇ 982 ਮਰੀਜ਼ ਡੇਂਗੂ ਪਾਜ਼ੇਟਿਵ ਮਿਲੇ ਹਨ। ਦੂਜੇ ਪਾਸੇ ਜ਼ਿਲ੍ਹੇ ‘ਚ 4580 ਦੇ ਕਰੀਬ ਡੇਂਗੂ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਜ਼ਿਲ੍ਹੇ ‘ਚ 18 ਡੇਂਗੂ ਸਸਪੈਕਟਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚੋਂ ਦੋ ਲੁਧਿਆਣਾ ਦੇ ਸ਼ਹਿਰੀ ਇਲਾਕੇ ‘ਚੋਂ ਹੀ 1316 ਡੇਂਗੂ ਮਰੀਜ਼ ਮਿਲੇ ਹਨ। ਉੱਥੇ ਦੂਜੇ ਜ਼ਿਲਿ੍ਹਆਂ ਦੇ 982 ਮਰੀਜ਼ ਡੇਂਗੂ ਪਾਜ਼ੇਟਿਵ ਮਿਲੇ ਹਨ।

ਦੂਜੇ ਪਾਸੇ ਜ਼ਿਲ੍ਹੇ ‘ਚ 4580 ਦੇ ਕਰੀਬ ਡੇਂਗੂ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹੇ ‘ਚ 18 ਡੇਂਗੂ ਸਸਪੈਕਟਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਐਪਿਡੀਮੋਲਾਜਿਸਟ ਡਾ. ਪ੍ਰਭਲੀਨ ਕੌਰ ਨੇ ਕਿਹਾ ਕਿ ਦਸੰਬਰ ਤੋਂ ਡੇਂਗੂ ਦੇ ਮਾਮਲੇ ਹੋਰ ਵੀ ਘੱਟ ਹੋਣ ਲੱਗਣਗੇ। ਸਿਹਤ ਮੁਲਾਜ਼ਮਾਂ ਨੂੰ ਘਰ-ਘਰ ਸਰਵੇ ਦੌਰਾਨ ਲੋਕਾਂ ਦੇ ਘਰਾਂ ਤੋਂ ਵੀ ਹੁਣ ਡੇਂਗੂ ਦਾ ਲਾਰਵਾ ਨਹੀਂ ਮਿਲ ਰਿਹਾ, ਜਿਸ ਦਾ ਕਾਰਨ ਤਾਪਮਾਨ ‘ਚ ਘਾਟ ਆਉਣਾ ਹੈ।

Facebook Comments

Trending