ਅਪਰਾਧ
ਹੁਣ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਹੋ ਜਾਓ ਸਾਵਧਾਨ
Published
3 years agoon
ਤੁਹਾਨੂੰ ਦੱਸ ਦਈਏ ਕਿ ਹੁਣ ਸੁੰਨਸਾਨ ਏਰੀਆ ਹੋਵੇ ਜਾਂ ਚੱਲਦੀ ਬੱਸ, ਦਫਤਰ ਹੋਵੇ ਜਾਂ ਫਿਰ ਭੀਡ਼-ਭਾਡ਼ ਵਾਲਾ ਏਰੀਆ। ਔਰਤਾਂ ਖੁਦ ਛੇਡ਼ਖਾਨੀ ਕਰਨ ਵਾਲਿਆਂ ਨੂੰ ਕਰੰਟ ਨਾਲ ਝਟਕਾ ਦੇ ਕੇ ਸਬਕ ਸਿਖਾਉਣਗੀਆਂ। ਜਲੰਧਰ ਵਿਚ ਪਹਿਲੀ ਵਾਰ ਅਜਿਹੀ ਡਿਵਾਈਸ ਖੁਦ ਔਰਤਾਂ ਨੇ ਤਿਆਰ ਕੀਤੀ ਹੈ। ਇਸ ਨੂੰ ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਮਹਿਲਾ ਰਿਸਰਚ ਟੀਮ ਨੇ ਤਿਆਰ ਕੀਤਾ ਹੈ। ਇਸ ਨਾਲ ਔਰਤਾਂ ਖੁਦ ਨੂੰ ਕਰੰਟ ਤੋਂ ਬਚਾਉਂਦੇ ਹੋਏ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਿਜਲੀ ਵਰਗਾ ਕਰੰਟ ਦਾ ਝਟਕਾ ਦੇ ਸਕਣਗੀਆਂ। ਐੱਨਆਈਟੀ ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ ਖੋਜ ਨਾਲ ਸਬੰਧਤ 80 ਪੇਟੈਂਟ ਕਰਵਾਏ ਜਾ ਚੁੱਕੇ ਹਨ ਪਰ ਔਰਤਾਂ ਵੱਲੋਂ ਹਾਲੇ ਤਕ ਇਕ ਵੀ ਰਿਸਰਚ ਦੀ ਪੇਟੈਂਟ ਨਹੀਂ ਕਰਵਾਈ ਜਾ ਸਕੀ ਸੀ।ਐੱਨਆਈਟੀ ਦੇ ਇਲੈਕਟ੍ਰੌਨਿਕਸ ਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੀ ਡਾ. ਇੰਦੂ ਸੈਣੀ ਅਤੇ ਅਸਿਸਟੈਂਟ ਪ੍ਰੋਫੈਸਰ ਨੀਤੂ ਸੂਦ ਨੇ ਇਹ ਡਿਵਾਈਸ ਤਿਆਰ ਕੀਤੀ ਹੈ। ਇਨ੍ਹਾਂ ਨੇ ਦੋ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਹ ਡਿਵਾਈਸ ਤਿਆਰ ਕੀਤੀ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ 50 ਲੱਖ ਰੁਪਏ ਦੀ ਗਰਾਂਟ ਵੀ ਮਿਲੀ ਸੀ। ਹੁਣ ਟੀਮ ਵੱਲੋਂ ਇਸ ਦਾ ਭਾਰ ਹਲਕਾ ਕਰਨ ਦੇ ਨਾਲ-ਨਾਲ ਇਸ ਨੂੰ ਅਪਗ੍ਰੇਡ ਕਰਨ ਲਈ ਵੀ ਕੰਮ ਕੀਤਾ ਜਾਵੇਗਾ।
ਉੱਥੇ ਹੀ ਬੈਟਰੀ ਨਾਲ ਚੱਲਣ ਵਾਲੀ ਇਸ ਡਿਵਾਈਸ ਨੂੰ ਰੀਚਾਰਜਏਬਲ ਬੈਟਰੀ ਨਾਲ ਚਲਾਇਆ ਜਾ ਸਕੇਗਾ। ਇਸ ਨੂੰ ਔਰਤਾਂ ਤੇ ਕੁਡ਼ੀਆਂ ਆਪਣੇ ਹੱਥ ਜਾਂ ਫਿਰ ਲੱਗ ਨਾਲ ਲਗਾ ਸਕਣਗੀਆਂ। ਡਿਵਾਈਸ ਨੂੰ ਐਕਟੀਵੇਟ ਕਰਨ ਲਈ ਇਸ ਦੀ ਤਾਰ ਨੂੰ ਸੈਂਡਲ, ਜੁੱਤੀ ਦੇ ਵਿਚਕਾਰ ਰੱਖਿਆ ਜਾ ਸਕੇਗਾ। ਇਸ ਤੋਂ ਬਾਅਦ ਜੇ ਕੋਈ ਸ਼ਰਾਰਤੀ ਅਨਸਰ ਬੈਡ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਡਿਵਾਈਸ ਪਹਿਨਣ ਵਾਲੀਆਂ ਔਰਤਾਂ ਸਥਿਤੀ ਨੂੰ ਭਾਂਪਦਿਆਂ ਇਸ ਨੂੰ ਦੋ ਵਾਰ ਟੈਪ ਕਰਦੇ ਹੋਏ ਕੁਝ ਹੀ ਸੈਕਿੰਡ ਵਿਚ ਐਕਟੀਵੇਟ ਕਰ ਸਕਣਗੀਆਂ। ਜਿਵੇਂ ਹੀ ਕੋਈ ਬੈਡ ਟੱਚ ਕਰਦਾ ਹੈ ਤਾਂ ਉਸ ਨੂੰ ਜ਼ੋਰ ਦਾ ਝਟਕਾ ਲੱਗੇਗਾ ਜਿਸ ਨਾਲ ਉਹ ਦੁਬਾਰਾ ਟੱਚ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰੇਗਾ।