Connect with us

ਪੰਜਾਬ ਨਿਊਜ਼

ਪੀਏਯੂ ਦੇ ਵਿਗਿਆਨੀ ਤੇ ਸਾਬਕਾ ਡੀਨ ਪੋਸਟ ਗ੍ਰੈਜੂੁਏਟ ਸਟੱਡੀਜ਼ ਡਾ. ਤੇਜਿੰਦਰ ਹਰਪਾਲ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ

Published

on

Pau scientist and former dean post graduate studies Dr. Tejinder Harpal Singh says goodbye to the world

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਏਯੂ ਦੇ ਵਿਗਿਆਨੀ ਤੇ ਸਾਬਕਾ ਡੀਨ ਪੋਸਟ ਗ੍ਰੈਜੂੁਏਟ ਸਟੱਡੀਜ਼ ਡਾ. ਤੇਜਿੰਦਰ ਹਰਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਘੜੀ ਵਿਚ ਸ਼ੋਕ ਸਭਾ ਪੀਏਯੂ ਦੇ ਪਾਲ ਆਡੀਟੋਰੀਅਮ ਵਿਚ ਕਰਵਾਈ ਗਈ, ਜਿਸ ਵਿਚ ਯੂਨੀਵਰਸਿਟੀ ਅਧਿਕਾਰੀਆਂ, ਅਧਿਆਪਕਾਂ, ਗੈਰ ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਡਾ. ਤੇਜਿੰਦਰ ਹਰਪਾਲ ਸਿੰਘ ਜਾਣੇ ਪਛਾਣੇ ਨਰਮਾ ਵਿਗਿਆਨੀ ਸਨ। 28 ਜੂਨ,1935 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਭੈਣੀ ਦਰੇੜਾ ਵਿਚ ਪੈਦਾ ਹੋਏ ਡਾ. ਤੇਜਿੰਦਰ ਹਰਪਾਲ ਸਿੰਘ ਨੇ 1969 ਵਿੱਚ ਪੀਏਯੂ ਦੇ ਸਹਾਇਕ ਨਰਮਾ ਵਿਗਿਆਨੀ ਵਜੋਂ ਕਾਰਜ ਭਾਰ ਸੰਭਾਲਿਆ। ਤਿੰਨ ਦਹਾਕਿਆਂ ਤੋਂ ਵੱਧ ਉਹ ਨਰਮੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਅਤੇ ਵਿਕਾਸ ਨਾਲ ਸਬੰਧਤ ਰਹੇ।

ਉੱਥੇ ਹੀ ਉਹ ਆਲ ਇੰਡੀਆ ਕੋਆਰਡਨੇਟਿਡ ਇੰਪਰੂਵਮੈਂਟ ਪ੍ਰੋਜੈਕਟ ਤਹਿਤ ਨਰਮੇ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ। ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਵਜੋਂ ਸੇਵਾ ਦੌਰਾਨ ਉਨ੍ਹਾਂ ਦੀ ਅਗਵਾਈ ਵਿਚ ਨਰਮੇ ਦੀਆਂ ਕਈ ਕਿਸਮਾਂ ਦੀ ਖੋਜ ਅਤੇ ਵਿਕਾਸ ਦਾ ਕੰਮ ਨੇਪਰੇ ਚੜਿਆ। ਵਧੇਰੇ ਝਾੜ ਅਤੇ ਘੱਟ ਮਿਆਦ ਵਾਲੀਆਂ ਦੇਸੀ ਅਤੇ ਅਮਰੀਕਨ ਨਰਮੇ ਦੀਆਂ 18 ਦੇ ਕਰੀਬ ਕਿਸਮਾਂ ਉਨਾਂ ਦੀ ਨਿਗਰਾਨੀ ਹੇਠ ਵਿਕਸਿਤ ਹੋਈਆਂ ਜੋ ਪੂਰੇ ਦੇਸ਼ ਵਿਚ ਪ੍ਰਵਾਨ ਚੜੀਆਂ।

Facebook Comments

Trending