Connect with us

ਪੰਜਾਬ ਨਿਊਜ਼

ਸੰਵਿਧਾਨਕ ਅਹੁਦੇ ਦੀ ਰੱਖਿਆ ਕਰਨ ਦੇ ਅਸਮੱਰਥ ਹਨ ਸੀਐੱਮ ਚਰਨਜੀਤ ਚੰਨੀ – ਚੀਮਾ

Published

on

CM Charanjit Channy unable to defend constitutional post - Cheema

ਚੰਡੀਗੜ੍ਹ : ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਇਹ ਉਜਾਗਰ ਹੋ ਗਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਕਿਵੇਂ ਏਜੀ ਦੇ ਸੰਵਿਧਾਨਕ ਦਫ਼ਤਰ ਦੇ ਕੰਮਕਾਜ ਵਿਚ ਰੁਕਾਵਟ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਨੂੰ ਇਹ ਦੱਸਣ ਕਿ ਉਹ ਸੰਵਿਧਾਨਿਕ ਅਹੁਦੇ ਦੀ ਰੱਖਿਆ ਕਰਨ ਦੇ ਸਮੱਰਥ ਕਿਉਂ ਨਹੀਂ ਹਨ?

ਦੱਸ ਦੇਈਏ ਕਿ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਅੱਜ ਸਵੇਰੇ ਇਕ ਪ੍ਰੈਸ ਰਿਲੀਜ਼ ਕਰਕੇ ਵੱਡਾ ਹਮਲਾ ਕੀਤਾ ਸੀ। ਇਸ ਬਿਆਨ ਵਿਚ ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਨਿੱਜੀ ਸਿਆਸੀ ਮੁਨਾਫ਼ੇ ਲਈ ਸਰਕਾਰ ਤੇ ਏਜੀ ਦੇ ਕੰਮਾਂ ਵਿਚ ਰੁਕਾਵਟ ਬਣ ਰਹੇ ਹਨ। ਨਸ਼ੇ ਅਤੇ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਵਿਚ ਰੋੜੇ ਅਟਕਾ ਰਹੇ ਹਨ।

ਜ਼ਿਕਰਯੋਗ ਹੈ ਕਿ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ’ਤੇ ਨਿਸ਼ਾਨੇ ਸਾਧ ਰਹੇ ਹਨ। ਇਕ ਦਿਨ ਉਹ ਚੰਨੀ ਨਾਲ ਖੜੇ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਹੀ ਦਿਨ ਉਹ ਵਿਰੋਧੀ ਧਿਰ ਵਾਂਗ ਉਨ੍ਹਾਂ ਨੂੰ ਕਟਹਿਰੇ ਵਿਚ ਖੜਾ ਕਰ ਲੈਂਦੇ ਹਨ।

Facebook Comments

Trending