ਲੁਧਿਆਣਾ : ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੇ ਨਿਰਮਾਣ ਲਈ ਪੀਡਬਲਯੂਡੀ ਨੇ ਤਿਆਰੀਆਂ ਲਗਪਗ ਪੂਰੀਆਂ ਕਰ ਲਈਆਂ ਹਨ। ਪੀਡਬਲਯੂਡੀ ਦੇ ਪ੍ਰੋਜੈਕਟ Xen ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਇਮਾਰਤ 6 ਮਹੀਨੇ ਵਿਚ ਬਣ ਕੇ ਤਿਆਰ ਹੋਵੇਗੀ।
ਜੇ ਟੈਂਡਰ ਜਿੱਤਣ ਵਾਲੀ ਕੰਪਨੀ ਦਸੰਬਰ ਵਿੱਚ ਕੰਮ ਸ਼ੁਰੂ ਕਰ ਦਿੰਦੀ ਹੈ ਤਾਂ ਮਈ ਦੇ ਅੰਤ ਤੱਕ ਕੰਮ ਪੂਰਾ ਹੋ ਜਾਵੇਗਾ। ਟਰਮੀਨਲ ਜੂਨ ਦੇ ਪਹਿਲੇ ਹਫ਼ਤੇ ਤੋਂ ਚਾਲੂ ਹੋ ਜਾਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਸਾਹਨੇਵਾਲ ਹਵਾਈ ਅੱਡੇ ਨੂੰ ਇੱਥੋਂ ਉਡਾਣਾਂ ਸ਼ੁਰੂ ਹੁੰਦੇ ਹੀ ਬੰਦ ਕਰ ਦੇਵੇਗੀ। ਜੇਕਰ ਹਵਾਈ ਅੱਡੇ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਮੌਜੂਦਾ ਚੰਨੀ ਸਰਕਾਰ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਨਵੰਬਰ ਤੋਂ ਏਅਰਪੋਰਟ ਟਰਮੀਨਲ ਦੀ ਇਮਾਰਤ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਵੀ ਟਰਮੀਨਲ ਦੀ ਇਮਾਰਤ ਲਈ ਟੈਂਡਰ ਜਾਰੀ ਕਰ ਦਿੱਤਾ ਹੈ। ਟੈਂਡਰ ਪ੍ਰਕਿਰਿਆ ਵਿਚ ਵੱਧ ਸਮਾਂ ਨਾ ਲੱਗੇ ਇਸ ਲ਼ਈ ਪੀਡਬਲਯੂਡੀ ਨੇ ਸ਼ਾਰਟ ਟਰਮ ਟੈਂਡਰ ਲਗਾਇਆ ਹੈ।