Connect with us

ਕਰੋਨਾਵਾਇਰਸ

ਸਿਨੇਮਾਘਰਾਂ ਤੇ ਮਲਟੀਪਲੈਕਸਾਂ ਤੋਂ ਪਾਬੰਦੀ ਖ਼ਤਮ, ਹੁਣ 100 ਫ਼ੀਸਦ ਸਮਰੱਥਾ ਨਾਲ ਖੁੱਲ੍ਹਣਗੇ

Published

on

Ban on cinemas and multiplexes lifted, will now open at 100 per cent capacity

ਜਲੰਧਰ : ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਲੰਮਾ ਸਮਾਂ ਬੰਦ ਰਹੇ ਸਿਨੇਮਾ ਤੇ ਮਲਟੀਪਲੈਕਸ ’ਚ 100 ਫੀਸਦ ਲੋਕਾਂ ਨੂੰ ਦਾਖ਼ਲ ਹੋਣ ਦੀ ਆਗਿਆ ਦੇ ਦਿੱਤੀ ਹੈ।

ਪੰਜਾਬ ਦੇ ਗ੍ਰਹਿ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਦੇ ਖੇਤਰਾਂ ’ਚ ਪੈਂਦੇ ਸਾਰੇ ਸਿਨੇਮਾ ਤੇ ਮਲਟੀਪਲੈਕਸਾਂ ’ਚ 100 ਫੀਸਦੀ ਦਰਸ਼ਕਾਂ ਦੇ ਬੈਠਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ।

ਇਸ ਤਰ੍ਹਾਂ ਪਿਛਲੇ ਕਰੀਬ ਡੇਢ ਸਾਲ ਤੋਂ ਕੋਰੋਨਾ ਕਾਰਨ ਦਰਸ਼ਕਾਂ ਦੀ ਘਾਟ ਨਾਲ ਜੂਝ ਰਹੇ ਸਿਨੇਮਾ ਤੇ ਮਲਟੀਪਲੈਕਸਾਂ ’ਚ ਮੁੜ ਫਿਲਮਾਂ ਦੇਖਣ ਦੇ ਸ਼ੌਕੀਨਾਂ ਦਾ ਦਾਖਲਾ ਖੁੱਲ੍ਹਣ ਨਾਲ ਮੁੜ ਰੌਣਕਾਂ ਪਰਤਣਗੀਆਂ।

Facebook Comments

Trending