ਲੁਧਿਆਣਾ : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਲੁਧਿਆਣਾ ਦੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਕਰਵਾਏ ਦੀਵਾਲੀ ਮੇਲੇ, ਸਾਇੰਸ ਐਕਸੀਬੀਸ਼ਨ ਤੇ ਕਲਚਰਲ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ।
ਇਸ ਦੀਵਾਲੀ ਮੇਲਾ ਪ੍ਰੋਗਰਾਮ ਮੌਕੇ ਬੱਚਿਆਂ ਨੇ ਗ੍ਰੀਨ ਦਿਵਾਲੀ ਮਨਾਈ ।ਇਸ ਮੌਕੇ ਬੋਲਦਿਆਂ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬੱਚਿਆਂ ਨੂੰ ਅੱਜ ਦੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਤੋਂ ਗੁਰੇਜ਼ ਕਰਨਾ ਚਾਹਿਦਾ ਹੈ ਅਤੇ ਗ੍ਰੀਨ ਦਿਵਾਲੀ ਮਨਾਉਣਾ ਚਾਹੀਦੀ ਹੈ।
ਚੇਅਰਮੈਨ ਬਿੰਦਰਾ ਨੇ ਕਿਹਾ ਕਿ ਪੰਜਾਬ ਯੁਵਕ ਵਿਕਾਸ ਬੋਰਡ ਦਾ ਮੁੱਖ ਮੰਤਵ ਰਾਜ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਮੰਤਵ ਤਹਿਤ ਚੇਅਰਮੈਨ ਸ. ਬਿੰਦਰਾ ਜਨਵਰੀ 2021 ਤੋਂ ਲਗਾਤਾਰ ਇਹ ਖੇਡ ਕਿੱਟਾਂ ਸੂਬੇ ਭਰ ਵਿੱਚ ਵੰਡ ਰਹੇ ਹਨ। ਇਸ ਅਤੇ ਨੌਜਵਾਨਾਂ ਨਾਲ ਸਬੰਧਤ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਨਾਲ ਜੁੜ ਸਕਦੇ ਹਨ।ਇਸ ਮੌਕੇ ਬੱਚਿਆਂ ਨੇ ਸਾਇੰਸ ਪ੍ਰਦਰਸ਼ਨੀ ਦੌਰਾਨ ਸੋਲਰ ਮਾਡਲ, ਪਾਣੀ ਬਚਾਉਣ ਸਬੰਧੀ ਮਾਡਲ ਬਣਾਕੇ ਆਪਣਾ ਹੁਨਰ ਦਿਖਾਇਆ ਗਿਆ।
ਚੇਅਰਮੈਨ ਸ. ਬਿੰਦਰਾ ਨੇ ਮਾਨਯੋਗ ਸ. ਚਰਨਜੀਤ ਸਿੰਘ ਚੰਨੀ ਅਤੇ ਮਾਨਯੋਗ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਮਾਮਲੇ ਸ. ਪਰਗਟ ਸਿੰਘ ਜੀ ਦੇ ਮਾਰਗ ਦਰਸ਼ਨ ਅਧੀਨ ਰਾਜ ਦੇ ਨੌਜਵਾਨਾਂ ਦੇ ਨਾਲ ਦ੍ਰਿੜ ਰਹੇ ਹਨ ਅਤੇ ਅਣਥੱਕ ਮਿਹਨਤ ਕਰਦੇ ਰਹਿਣਗੇ। ਉਨ੍ਹਾਂ ਦੀ ਬਿਹਤਰੀ ਲਈ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ।