Connect with us

ਇੰਡੀਆ ਨਿਊਜ਼

ਦੀਵਾਲੀ ਮਗਰੋਂ ਹੋ ਸਕਦੀ ਹਵਾ ਬੇਹੱਦ ਖਰਾਬ – ਮੌਸਮ ਵਿਭਾਗ

Published

on

Extremely bad weather after Diwali - Meteorological Department

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਵਾਲੀ ਮਗਰੋਂ ਹਵਾ ਬੇਹੱਦ ਖਰਾਬ ਹੋਣ ਬਾਰੇ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਚੰਗੀ ਸਿਹਤ ਲਈ ਸ਼ੁੱਧ ਹਵਾ ਮੁੱਢਲੀ ਲੋੜ ਹੈ। ਵਾਤਾਵਰਣ ਵਿੱਚ ਪ੍ਰਦੂਸ਼ਿਤ ਤੱਤਾਂ ਦੇ ਵਧਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 5-6 ਨਵੰਬਰ ਨੂੰ ਹਵਾ ਬੇਹੱਦ ਖਰਾਬ ਹੋ ਸਕਦੀ ਹੈ ਜਿਸ ਕਰਕੇ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।

ਇਸ ਦੌਰਾਨ ਮੌਸਮ ਵਿਭਾਗ ਦੇ ਵਿਗਿਆਨੀ ਵੀਕੇ ਸੋਨੀ ਨੇ ਕਿਹਾ ਹੈ ਕਿ 4 ਨਵੰਬਰ ਤਕ ਹਵਾ ਦੀ ਗੁਣਵੱਤਾ ‘ਖਰਾਬ’ ਕੈਟਾਗਰੀ ‘ਚ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਹਵਾਵਾਂ ਤੇ ਪਟਾਕਿਆਂ ਦੇ ਚੱਲਣ ਕਾਰਨ ਇਹ 5-6 ਨਵੰਬਰ ਨੂੰ ‘ਬਹੁਤ ਖ਼ਰਾਬ’ ਕੈਟਾਗਰੀ ‘ਚ ਰਹਿ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ 3 ਦਿਨ ਤਕ ਘੱਟੋ-ਘੱਟ ਤਾਪਮਾਨ 13-15 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਉੱਥੇ ਹੀ ਦੀਵਾਲੀ ਦੇ ਅਗਲੇ ਦਿਨ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ‘PM 2.5’ ਦਾ 40 ਫੀਸਦੀ ਤਕ ਪ੍ਰਦੂਸ਼ਣ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੀਆਂ ਗੈਸਾਂ ਕਾਰਨ ਦੇ ਨਾਲ ਦਿੱਲੀ ‘ਚ ‘PM 2.5’ ਪ੍ਰਦੂਸ਼ਣ ਦਾ ਪੱਧਰ 4 ਤੋਂ 6 ਨਵੰਬਰ ਦਰਮਿਆਨ ‘ਬਹੁਤ ਖ਼ਰਾਬ’ ਕੈਟਾਗਰੀ ‘ਚ ਰਹਿਣ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜਨ ਤੋਂ ਪੈਦਾ ਹੋਣ ਵਾਲਾ ਧੂੰਆਂ ਉੱਤਰ-ਪੱਛਮੀ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਵੱਲ ਵੱਧ ਰਿਹਾ ਹੈ। ਪਿਛਲੇ ਸਾਲ 5 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ‘ਚ ਪਰਾਲੀ ਸਾੜਨ ਦਾ ਹਿੱਸਾ 42 ਫੀਸਦੀ ਤਕ ਪਹੁੰਚ ਗਿਆ ਸੀ। 2019 ‘ਚ 1 ਨਵੰਬਰ ਨੂੰ ਇਹ ਹਿੱਸੇਦਾਰੀ 44 ਫ਼ੀਸਦੀ ਸੀ।

 

Facebook Comments

Trending