ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਬੀਤੇ ਦਿਨ ਸ਼ਹੀਦ ਹੋਏ ਪਿੰਡ ਖੇੜਾ ਕੋਟਲੀ ਦੇ ਜਵਾਨ ਮਨਜੀਤ ਸਿੰਘ ਦਾ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ। ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਵੱਲੋਂ ਜੰਮੂ ਕਸ਼ਮੀਰ ਦੇ ਸਰਹੱਦੀ ਜੰਗਲਾਤ ਖੇਤਰਾਂ ‘ਚ ਦਹਿਸ਼ਤਗਰਾਂ ਨੂੰ ਲੱਭਣ ਲਈ ਵਿੱਢੀ ਗਈ ਮੁਹਿੰਮ ਤਹਿਤ ਜਵਾਨਾਂ ਦੀ ਇੱਕ ਟੁਕੜੀ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ‘ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਲੈਫਟੀਨੈਂਟ ਸਮੇਤ ਸਿਪਾਹੀ ਮਨਜੀਤ ਸਿੰਘ ਸ਼ਹੀਦ ਹੋ ਗਏ ਪਿੰਡ ਦੇ ਮੋਹਤਬਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਹੀਦ ਮਨਜੀਤ ਸਿੰਘ ਦੀ ਦੇਹ ਅੱਜ ਦੇਰ ਸ਼ਾਮ ਸ੍ਰੀਨਗਰ ਤੋਂ ਪਠਾਨਕੋਟ ਪੁੱਜੇਗੀ ਇਥੋਂ ਸੜਕੀ ਮਾਰਗ ਰਾਹੀਂ ਦੇ ਖੇੜਾ ਕੋਟਲੀ ਲਿਆ ਕੇ ਪਹਿਲੀ ਨਵੰਬਰ ਨੂੰ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।

ਉੱਥੇ ਹੀ ਇਸਦੇ ਨਾਲ ਹੀ ਜਾਣਕਾਰੀ ਲਈ ਦੱਸ ਦੇਈਏ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਐਕਸਗ੍ਰੇਸ਼ੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।